ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਰ ਸਾਲ ਦੀ ਤਰ੍ਹਾਂ ਮਾਂ ਚਿੰਤਪੁਰਨੀ ਦਰਬਾਰ ਵਿਖੇ ਜ਼ੀਰਾ ਵਾਲਿਆਂ ਦੀ ਧਰਮਸ਼ਾਲਾ ਵਿਖੇ ਜੈ ਮਾਂ ਚਿੰਤਪੁਰਨੀ ਸੇਵਾ ਸੰਮਤੀ ਮਾਨਸਾ ਵਲੋਂ ਸੰਗਤਾਂ ਲਈ ਲੰਗਰ ਲਗਾਇਆ ਜਾਂਦਾ ਹੈ | ਚਾਲੂ ਵਰ੍ਹੇ 22 ਸਤੰਬਰ ਤੋਂ 30 ਸਤੰਬਰ ਤੱਕ ਸੰਗਤਾਂ ਲਈ 24 ਘੰਟੇ ਅਤੁੱਟ ਲੰਗਰ ਵਰਤੇਗਾ | ਇਸ ਲੰਗਰ ਲਈ ਮੰਡੀ ਮੁੱਲਾਂਪੁਰ-ਦਾਖਾ ਵਿਖੇ ਮਾਂ ਚਿੰਤਪੁਰਨੀ ਪਰਿਵਾਰ ਦੀ ਸਮੁੱਚੀ ਟੀਮ ਵਲੋਂ ਕਰੀਬ 2 ਦਰਜਨ ਰਿਫਾਇੰਡ ਤੇਲ/ਘਿਉ, ਵੱਡੀ ਤਾਆਦ ਬਿਸਕੁੱਟ ਪੈਕਟ ਅਤੇ ਭਾਰੀ ਮਾਤਰਾ 'ਚ ਬਰਫ਼ੀ, ਹੋਰ ਮਠਿਆਈ ਟੈਂਪੂ ਵਿਚ ਲੋਡ ਕਰਕੇ ਭੇਜੀ ਗਈ | ਸੁਭਾਸ਼ ਗਰਗ, ਰਵਿੰਦਰ ਗਰੋਵਰ ਅਨੁਸਾਰ 28 ਸਤੰਬਰ ਦੇ ਦਿਨ ਧਰਮਸਾਲਾ ਵਿਚ ਵਿਸ਼ਾਲ ਚੌਕੀ ਸਮੇਂ ਮਾਤਾ ਸੱਤਿਅਮ ਦੇਵਾ ਜੀ ਫਤਿਹਾਬਾਦ ਵਾਲੇ ਅਤੇ ਗਾਇਕ ਵਿੱਕੀ ਮਿਸ਼ਾਲ ਵਲੋਂ ਮਾਤਾ ਦੀਆਂ ਭੇਟਾ ਦਾ ਗੁਣਗਾਨ ਹੋਵੇਗਾ | ਮੰਡੀ ਮੁੱਲਾਂਪੁਰ ਦਾਖਾ ਅਤੇ ਜਗਰਾਉਂ ਸ਼ਹਿਰ ਦੀ ਸੰਗਤ ਲਈ ਮੁਫ਼ਤ ਬੱਸਾਂ ਐਤਵਾਰ ਦੇ ਦਿਨ ਵਿਸ਼ਾਲ ਚੌਂਕੀ ਲਈ ਸਵੇਰ 11 ਵਜੇ ਰਵਾਨਾ ਹੋਣਗੀਆਂ | ਜੈ ਮਾਂ ਚਿੰਤਪੁਰਨੀ ਦੇ ਚਾਲੇ ਲਈ ਲੰਗਰਾਂ ਅਤੇ ਵਿਸ਼ਾਲ ਚੌਕੀ ਸਮੇਂ ਸੰਗਤ ਲਈ ਸੇਵਾ ਵਿਚ ਲੱਗੇ ਰਾਜੀਵ ਮਲਹੋਤਰਾ, ਸੁਸ਼ੀਲ ਬਾਂਸਲ, ਗੁਲਸ਼ਨ ਗੋਲਡੀ ਗਾਬਾ, ਰਾਹੁਲ ਗਰੋਵਰ, ਹਰਮਨ ਗੋਇਲ, ਰਮਨ ਸਿੰਗਲਾ, ਅਤੁਲ ਜਿੰਦਲ, ਸੌਰਵ ਅਰੌੜਾ, ਵਰੁਣ ਕਾਂਸਲ, ਯੋਗੇਸ਼ ਗਾਬਾ, ਪੰਕਜ ਸਿੰਗਲਾ, ਮਨੀ ਜੋਸ਼ੀ, ਦੀਪਕ ਅਗਰਵਾਲ, ਪ੍ਰਮਿੰਦਰ ਚੌਧਰੀ, ਕਾਕਾ ਸਿੰਗਲਾ, ਸੁਨੀਲ ਮਿੱਤਲ, ਸਨੀ ਗਿਲੀ, ਅਭੈ ਅਰੋੜਾ, ਜਿਗਰ ਗੋਇਲ ਵਲੋਂ ਮਾਂ ਚਿੰਤਪੁਰਨੀ ਪਰਿਵਾਰ ਦੀ ਸੰਗਤ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਪ੍ਰੋਗਰਾਮ ਵਿਸ਼ਾਲ ਚੌਕੀ ਵਿਚ ਜਾ ਕੇ ਮਾਂ ਦਾ ਅਸ਼ੀਰਵਾਦ ਲਿਆ ਜਾਵੇ |