06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੀ • ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਨਿਸ਼ਕਾਮ ਰੂਪ ਕਰ ਰਹੇ ਮਦਦ-ਬਲਵਿੰਦਰ ਸਿੰਘ ਸਧੂ

Ad Position 21
No active advertisement
ਅਜੀਤ ਡੈਸਕ 23-09-2025
ਰਾਏਕੋਟ, 22 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਅੰਦਰ ਹੜ੍ਹਾਂ ਕਾਰਨ ਪੈਦਾ ਹੋਏ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਨਿਰੰਤਰ ਜਾਰੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਨਕਦ ਸਹਾਇਤਾ ਰਾਸ਼ੀ ਸੌਂਪੀ ਜਾ ਰਹੀ ਹੈ | ਜਿਸ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਹੜ੍ਹ ਪੀੜਤਾਂ ਉੱਪਰ ਆਏ ਇਸ ਗੰਭੀਰ ਸੰਕਟ ਦੌਰਾਨ ਸਿਰਫ਼ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਮਦਦ ਲਈ ਅੱਗੇ ਆਈ ਹੈ | ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਦੀ ਵੱਡੇ ਪੱਧਰ 'ਤੇ ਨਿਸ਼ਕਾਮ ਰੂਪ ਵਿਚ ਮਦਦ ਕਰਨਾ ਨਿਰੰਤਰ ਜਾਰੀ ਹੈ | ਸੰਧੂ ਨੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਪਾਰਟੀ ਹਾਈਕਮਾਂਡ ਵੱਲੋਂ ਹੁਕਮ ਜਾਰੀ ਹੋਏ ਹਨ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਵਿਚ ਲੋਕਾਂ ਦੇ ਰੈਣ-ਬਸੇਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਅਕਾਲੀ ਵਰਕਰ ਆਪਣੀ ਨੇਕ ਕਮਾਈ ਵਿਚੋਂ ਬਣਦਾ ਦਸਵੰਧ ਜ਼ਰੂਰ ਕੱਢਣ ਅਤੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕਣਕ ਬੀਜ, ਖਾਦ ਆਦਿ ਮੁਹੱਈਆ ਕਰਵਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ | ਇਸ ਦੇ ਨਾਲ ਹੀ ਪਸ਼ੂ ਧਨ ਲਈ ਚਾਰਾ (ਅਚਾਰ), ਪੱਠੇ, ਫੀਡ ਆਦਿ ਦੇ ਵੀ ਉੱਚਿਤ ਪ੍ਰਬੰਧ ਕਰਕੇ ਲੋੜਵੰਦਾਂ ਲਈ ਭੇਜੇ ਜਾਣ | ਇਸ ਸਮੇਂ ਸਰਕਲ ਪ੍ਰਧਾਨਾਂ ਨੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਹਾਈਕਮਾਂਡ ਦੇ ਹੁਕਮਾਂ ਮੁਤਾਬਿਕ ਹੜ੍ਹ ਪੀੜਤਾਂ ਦੀ ਮਦਦ ਲਈ ਯੋਗ ਯਤਨ ਕਰਨਗੇ | ਇਸ ਮੌਕੇ ਅਮਨਦੀਪ ਸਿੰਘ ਗਿੱਲ ਪ੍ਰਧਾਨ ਸਰਕਲ (ਸ਼ਹਿਰੀ) ਰਾਏਕੋਟ, ਜਥੇਦਾਰ ਗੁਰਮੇਲ ਸਿੰਘ ਗਰੇਵਾਲ ਪ੍ਰਧਾਨ ਸਰਕਲ ਆਂਡਲੂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਬਲਵਿੰਦਰ ਸਿੰਘ ਸੱਤੋਵਾਲ ਪ੍ਰਧਾਨ ਸਰਕਲ ਬੱਸੀਆਂ, ਸੁਖਰਾਜ ਸਿੰਘ ਮਹੇਰਨਾਂ ਪ੍ਰਧਾਨ ਸਰਕਲ ਪੱਖੋਵਾਲ, ਗੁਰਚੀਨ ਸਿੰਘ ਰੱਤੋਵਾਲ ਪ੍ਰਧਾਨ ਸਰਕਲ ਗੁਰੂਸਰ ਸੁਧਾਰ, ਤਰਨਜੀਤ ਸਿੰਘ ਬਿੱਟੂ ਪ੍ਰਧਾਨ ਸਰਕਲ ਤਲਵੰਡੀ ਰਾਏ, ਪਿ੍ਤਪਾਲ ਸਿੰਘ ਬਾਘਾ ਭੈਣੀ ਦਰੇੜਾ, ਸੰਜੀਵ ਕੁਮਾਰ ਬੌਵਾ, ਪੀਏ ਕਮਲਜੀਤ ਸਿੰਘ ਢਿੱਲੋਂ, ਲਵੀ ਤਾਜਪੁਰ, ਉਪਕਾਰ ਸੈਣੀ, ਬਾਵਾ ਜੱਟਪੁਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਸੰਦੀਪ ਸਿੰਘ ਸਾਂਝਾ ਉਮੀਦਵਾਰ ਹੋਵੇ- ਯੂਨਾਈਟਿਡ ਅਕਾਲੀ ਦਲ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਮਾਂ ਚਿੰਤਪੁਰਨੀ ਪਰਿਵਾਰ ਵਲੋਂ ਲੰਗਰਾਂ ਲਈ ਭੇਜੀ ਰਸਦ
Ad Position 24
No active advertisement