01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੰਚਾਇਤੀ ਜ਼ਮੀਨ ਪੰਚਾਇਤ ਨੂੰ ਦੇਣ ਸੰਬੰਧੀ ਪਿੰਡ ਚਕਰ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 24-09-2025
ਹਠੂਰ, 23 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ 'ਚ ਪਿੰਡ ਚਕਰ ਦੇ ਇਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ (ਲੁਧਿਆਣਾ) ਰਾਕੇਸ਼ ਕੁਮਾਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ | ਵਫ਼ਦ ਵਲੋਂ ਮੰਗ ਪੱਤਰ 'ਚ ਜੋ ਮੰਗ ਕੀਤੀ ਗਈ ਹੈ ਉਹ ਪ੍ਰੈੱਸ ਨਾਲ ਸਾਂਝੀ ਕਰਦਿਆਂ ਉਕਤ ਦੋਵੇਂ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਚਕਰ ਦੀ 18 ਏਕੜ ਪੰਚਾਇਤੀ ਜ਼ਮੀਨ 1986 'ਚ ਸਮੇਂ ਦੀ ਪੰਚਾਇਤ ਨੇ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਨੂੰ ਦੇ ਦਿੱਤੀ ਸੀ | ਜਿਸ ਮਕਸਦ ਲਈ ਦਿੱਤੀ ਗਈ ਸੀ ਉਹ ਨਾ ਪੂਰਾ ਹੁੰਦਾ ਦੇਖ ਪਿੰਡ ਦੇ ਲੋਕ ਹੌਲੀ-ਹੌਲੀ ਇਸ ਦਾ ਵਿਰੋਧ ਕਰਨ ਲੱਗੇ ਕਿਉਂਕਿ 39 ਸਾਲ ਬੀਤਣ ਦੇ ਬਾਵਜੂਦ ਵੀ ਉਕਤ ਬਾਬੇ ਨੇ ਪਿੰਡ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਇੱਥੇ ਕਾਲਜ ਬਣਾਇਆ ਹੀ ਨਹੀਂ | ਉਨ੍ਹਾਂ ਦੱਸਿਆ ਕਿ 2013 'ਚ ਉਸ ਸਮੇਂ ਦੀ ਪੰਚਾਇਤ ਨੇ ਇਸ ਸਬੰਧੀ ਕੇਸ ਕਰ ਦਿੱਤਾ ਸੀ ਅਤੇ 25-10-2018 ਨੂੰ ਕੇਸ ਪੰਚਾਇਤ ਦੇ ਹੱਕ 'ਚ ਹੋ ਗਿਆ | ਉਸ ਸਮੇਂ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਉਕਤ ਜ਼ਮੀਨ ਵਿਚ ਕਣਕ ਵੀ ਬੀਜ ਦਿੱਤੀ ਸੀ, ਪਰ ਦੁਬਾਰਾ ਉਕਤ ਸੰਤ ਨੇ ਫਿਰ ਕੇਸ ਕਰ ਦਿੱਤਾ | ਦੇਹੜਕਾ ਤੇ ਚਕਰ ਨੇ ਦੱਸਿਆ ਕਿ ਦੁਬਾਰਾ ਵੀ ਫ਼ੈਸਲਾ ਪੰਚਾਇਤ ਦੇ ਹੱਕ 'ਚ ਹੀ ਹੋਇਆ | ਉਨ੍ਹਾਂ ਅੱਗੇ ਦੱਸਦਿਆਂ 2018 ਤੋਂ 2024 ਦੀ ਪੰਚਾਇਤ 'ਤੇ ਉਕਤ ਜ਼ਮੀਨੀ ਕਬਜ਼ਾ ਛੱਡ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਉਹ ਜ਼ਮੀਨ ਵਿਹਲੀ ਪਈ ਹੈ | ਉਨ੍ਹਾਂ ਮੰਗ ਕੀਤੀ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਹਾਈ ਜਾਵੇ | ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਵਿਸ਼ਵਾਸ ਦੁਆਇਆ ਕਿ ਇਸ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਂ ਚਿੰਤਪੁਰਨੀ ਕਲੱਬ ਵਲੋਂ ਦੂਜਾ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਰੇਹੜ੍ਹੀ-ਫੜ੍ਹੀ ਯੂਨੀਅਨ ਨੇ ਕਾਰਜਸਾਧਕ ਅਧਿਕਾਰੀ ਨਾਲ ਮੀਟਿੰਗ ਕੀਤੀ
Ad Position 24