ਹਲਵਾਰਾ, 24 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਤੋਂ ਰਾਜੋਆਣਾ ਖੁਰਦ ਦੇ ਰਸਤੇ 'ਤੇ ਫਿਰ ਬੀਤੀ ਰਾਤ ਕਿਸਾਨਾਂ ਦੀਆਂ ਤਿੰਨ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਹੋ ਗਏ | ਇਸ ਸਬੰਧੀ ਕਿਸਾਨ ਹਰਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਸਤਨਾਮ ਸਿੰਘ ਅਤੇ ਨਛੱਤਰ ਸਿੰਘ ਦੀਆਂ ਖੇਤ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਕਰ ਲਏ | ਕਿਸਾਨ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਦੀ ਮਾਮਲੇ 'ਤੇ ਲਈ ਜ਼ਮੀਨ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ ਕੀਤੇ ਹਨ | ਸਤਨਾਮ ਸਿੰਘ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਇਲਾਕੇ ਵਿਚ ਚੋਰ ਗਰੋਹ ਦਰਜਨ ਤੋਂ ਵਧੇਰੇ ਟਰਾਂਸਫਾਰਮਰ ਚੋਰੀ ਕਰਕੇ ਲੈ ਗਏ ਹਨ | ਚੋਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ |