04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਝੋਨੇ ਦੀ ਫ਼ਸਲ 'ਤੇ ਝੂਠੀ ਕਾਂਗਿਆਰੀ ਦਾ ਹਮਲਾ ਕਿਸਾਨਾਂ ਲਈ ਚਿੰਤਾ ਦਾ ਸਬੱਬ

Ad Position 21
No active advertisement
ਅਜੀਤ ਡੈਸਕ 25-09-2025
ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕੁਦਰਤੀ ਆਫ਼ਤ ਮੀਂਹ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੇ ਚਲਦਿਆਂ ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨੇ ਦੀ ਕਟਾਈ ਵਾਲੇ ਦਿਨਾਂ 'ਚ ਫ਼ਸਲ 'ਤੇ ਝੂਠੀ ਕਾਂਗਿਆਰੀ (ਸੀਥ ਬਲਾਈਟ) ਹਮਲੇ ਨਾਲ ਕਿਸਾਨਾਂ 'ਤੇ ਦੂਹਰੀ ਮਾਰ ਪੈ ਗਈ | ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਅਤੇ ਏ.ਡੀ.ਓ. ਨਾਲ ਝੋਨੇ ਦੀ ਬੱਲੀ ਨੂੰ ਉੱਲੀਨਾਸ਼ਕ ਰੋਗ ਤੋਂ ਬਚਾਅ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਨਿੱਸਰ ਚੁੱਕੇ ਝੋਨੇ 'ਤੇ ਉੱਲੀ ਰੋਗ ਨੂੰ ਕੋਈ ਕੀਟਨਾਸ਼ਕ ਦਵਾਈ ਖ਼ਤਮ ਨਹੀਂ ਕਰ ਸਕਦੀ, ਕੇਵਲ ਧਨ ਅਤੇ ਸਮੇਂ ਦੀ ਬਰਬਾਦੀ ਹੈ | ਖੇਤੀ ਮਾਹਿਰਾਂ ਦਾ ਮੰਨਣਾ ਕਿ ਝੋਨੇ ਦੀ ਫ਼ਸਲ 'ਤੇ ਉੱਲੀਨਾਸ਼ਕ ਰੋਗ ਦਾ ਇਹ ਖ਼ਤਰਾ ਜਿਥੇ 10-12 ਫ਼ੀਸਦੀ ਗੁਣਵੱਤਾ ਨੂੰ ਨੁਕਸਾਨ ਕਰਦਾ, ਉਥੇ ਝਾੜ ਵੀ ਘਟਦਾ ਹੈ | ਕਟਾਈ ਤੋਂ ਪਹਿਲਾਂ ਝੋਨੇ ਦੀ ਫ਼ਸਲ ਦੇੇ ਸਿੱਟੇ ਨੂੰ ਕਾਲੀ ਗੋਲੀ ਆਪਣੀ ਲਪੇਟ ਵਿਚ ਲੈ ਰੱਖਿਆ, ਜੋ ਹਲਦੀ ਰੰਗ ਦਾ ਧੂੰਆਂ ਛੱਡਦਾ ਹੈ | ਖੇਤੀ ਮਾਹਿਰਾਂ ਅਨੁਸਾਰ ਬੇਮੌਸਮੀ ਬਾਰਿਸ਼ ਅਤੇ ਯੂਰੀਆ ਖਾਦ ਦੀ ਵੱਧ ਵਰਤੋਂ ਵਾਲੇ ਖੇਤਾਂ 'ਚ ਨਾਈਟ੍ਰੋਜਨ ਵਧਣ ਨਾਲ ਝੋਨੇ ਦੀ ਫ਼ਸਲ 'ਤੇ ਇਨ੍ਹਾਂ ਬਿਮਾਰੀਆਂ ਪ੍ਰਤੀ ਸਹਿਣਸ਼ਕਤੀ ਨਹੀਂ ਹੈ | ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਝੋਨੇ ਦੀ ਫ਼ਸਲ 'ਤੇ ਗੋਭ ਤੋਂ ਫੁੱਲ ਪੈਣ ਤੱਕ ਉੱਲੀਨਾਸ਼ਕ ਛਿੜਕਾਅ ਕੰਮ ਕਰਦਾ, ਹੁਣ ਬੱਲੀ ਵਿਚ ਦਾਣਾ ਪੱਕ ਗਿਆ, ਇਸ ਰੋਗ ਦਾ ਕੋਈ ਇਲਾਜ ਨਹੀਂ | ਜ਼ਿਕਰਯੋਗ ਹੈ ਕਿ ਲੁਧਿਆਣਾ-ਮੋਗਾ ਜ਼ਿਲਿਆਂ 'ਚ ਝੋਨਾ ਫ਼ਸਲ ਸਿੱਟੇ 'ਤੇ ਝੂਠੀ ਕਾਂਗਿਆਰੀ (ਹਲਦੀ ਰੋਗ) ਦਾ ਕਾਫੀ ਜ਼ੋਰ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਸੁਧਾਰ ਵਿਖੇ ਕਾਫ਼ਲਾ ਜੀਵੇ ਪੰਜਾਬ ਦੀ ਲਘੂ ਫ਼ਿਲਮ 'ਸਿਉਂਕ' ਪ੍ਰਦਰਸ਼ਿਤ ਅਗਲੀ ਖ਼ਬਰ ਵਿਅਕਤੀ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ
Ad Position 24