ਜਗਰਾਉਂ, 24 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਜਗਰਾਉਂ ਦੀ ਸ੍ਰੀ ਅਗਰਸ਼ੇਨ ਸੰਮਤੀ ਅਗਰਵਾਲ ਸਮਾਜ ਵਲੋਂ ਮਹਾਰਾਜਾ ਅਗਰਸ਼ੇਨ ਜਯੰਤੀ 'ਤੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ 'ਚ ਭਜਨ ਸਮਰਾਟ ਰਾਜ ਪਾਰਕ ਕਲਕੱਤਾ 'ਤੇ ਵਿਸ਼ਾਲ ਗੋਇਲ ਧੂਰੀ ਨੇ ਭੇਟਾ ਤੇ ਭਜਨਾਂ ਦੀ ਛਹਿਬਰ ਲਾਉਂਦਿਆਂ ਰੰਗ ਬੰਨਿ੍ਹਆ | ਇਸ ਸਮਾਗਮ 'ਚ ਜੋਤ ਸ੍ਰੀ ਖਾਟੂ ਧਾਮ ਰਾਜਸਥਾਨ ਤੋਂ ਲਿਆਂਦੀ ਗਈ, ਜਿਸ ਦੀ ਪੂਜਾ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਕਾ ਤੇ ਪਰਿਵਾਰ ਵਲੋਂ ਕਰਵਾਈ ਗਈ ਅਤੇ ਭੰਡਾਰੇ ਦਾ ਉਦਘਾਟਨ ਬਲਵਿੰਦਰ ਬਾਂਸਲ ਗੋਪੀ ਗਊ ਸੇਵਕ ਵਲੋਂ ਕੀਤਾ ਗਿਆ | ਸਮਾਗਮ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ, ਮੁੱਖ ਮੰਤਰੀ ਪੰਜਾਬ ਤੇ ਸਾਬਕਾ ਓ.ਐੱਸ.ਡੀ ਅੰਕਿਤ ਬਾਂਸਲ, ਬਜਰੰਗ ਦਲ ਪੰਜਾਬ ਦੇ ਪ੍ਰਦੇਸ਼ ਸੰਯੋਜਕ ਮੋਹਿਤ ਗਰਗ, ਭਾਜਪਾ ਮਹਿਲਾ ਵਿੰਗ ਦੀ ਆਗੂ ਰਾਸ਼ੀ ਅਗਰਵਾਲ, ਅਗਰਵਾਲ ਸਮਾਜ ਦੇ ਸੂਬਾ ਨੇਤਾ ਸੁਨੀਲ ਜੈਨ ਮਿੱਤਲ, ਵਾਸੁ ਮੰਗਲਾ, ਗਊ ਭਗਤ ਨਵੀਨ ਗੋਇਲ ਵਿਸ਼ੇਸ਼ ਤੌਰ 'ਤੇ ਪੁੱਜੇ | ਜਗਮਗ ਕਰਦੇ ਵਿਸ਼ਾਲ ਪੰਡਾਲ 'ਚ ਅਗਰਸ਼ੇਨ ਜਯੰਤੀ ਸਮਾਗਮ ਦਾ ਆਗਾਜ਼ ਗਾਇਕ ਵਿਸ਼ਾਲ ਗੋਇਲ ਨੇ ਗਣੇਸ਼ ਵੰਦਨਾ ਰਾਹੀਂ ਕੀਤਾ | ਉਨ੍ਹਾਂ ਇਕ ਤੋਂ ਬਾਅਦ ਇਕ ਕਈ ਭਜ਼ਨਾਂ ਰਾਹੀਂ ਹਾਜ਼ਰੀ ਭਰੀ | ਇਸ ਤੋਂ ਬਾਅਦ ਪ੍ਰਸਿੱਧ ਭਜ਼ਨ ਗਾਇਕ ਰਾਜ ਪਾਰਕ ਨੇ 'ਮਿਲ ਕਰ ਸਾਰੇ ਜੈ ਬੋਲੋ ਅਗਰਸ਼ੇਨ ਮਹਾਰਾਜ ਕੀ' ਗਾਉਂਦਿਆਂ ਸ਼ਰਧਾਲੂਆਂ ਦੇ ਦਿਲਾ ਦੇ ਤਾਰ ਛੇੜ ਦਿੱਤੇ | ਭਜਨਾਂ ਤੇ ਅੱਧੀ ਰਾਤ ਤੱਕ ਸ਼ਰਧਾਲੂ ਧਾਰਮਿਕ ਰੰਗ 'ਚ ਰੰਗੇ ਜੈਕਾਰੇ ਲਗਾਉਂਦੇ ਰਹੇ | ਸਮਾਗਮ 'ਚ ਅਗਰਸ਼ੇਨ ਸੰਮਤੀ ਦੇ ਚੇਅਰਮੈਨ ਅਨਮੋਲ ਗਰਗ, ਪ੍ਰਧਾਨ ਕਮਲਦੀਪ ਬਾਸਲ, ਮੀਤ ਪ੍ਰਧਾਨ ਦੀਪਕ ਗੋਇਲ, ਅਮਿਤ ਬਾਸਲ, ਮੋਹਿਤ ਗੋਇਲ ਪੁਨੀਤ ਬੰਸਲ, ਹਿਮਾਂਸ਼ੂ ਸਿੰਗਲਾ, ਵੈਭਵ ਜੈਨ ਨੇ ਆਈਆ ਸ਼ਖ਼ਸੀਅਤਾਂ ਤੇ ਦੋਵਾਂ ਗਾਇਕਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ, ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਅਮਨ ਕਪੂਰ, ਹਿਮਾਸ਼ੂ ਮਲਿਕ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਵਿਕਰਮ ਜੱਸੀ, ਸਾਬਕਾ ਕੌਂਸਲਰ ਅਸ਼ਵਨੀ ਕੁਮਾਰ , ਧੀਰਜ ਵਰਮਾ ਸੋਨੂ ਮਲਹੋਤਰਾ, ਅਕਾਊਾਟੈਂਟ ਮਨੀਸ਼ ਸ਼ਰਮਾ, ਵਿਨੋਦ ਕੁਮਾਰ, ਪੱਤਰਕਾਰ ਰਜਨੀਸ਼ ਬਾਂਸਲ, ਪੱਤਰਕਾਰ ਅਮਿਤ ਖੰਨਾ ਅਤੇ ਪੱਤਰਕਾਰ ਸ਼ਮੀ ਗਰਗ, ਮੋਹਿਤ ਗੁਪਤਾ, ਅਮਨ ਗਰਗ, ਨਵਨੀਤ ਗੁਪਤਾ ਸ਼ਿਸੂ, ਵਿਵੇਕ ਕੁਮਾਰ, ਬਲਵਿੰਦਰ ਬਾਂਸਲ, ਜਿੰਦਰਪਾਲ ਧੀਮਾਨ, ਅੰਕੁਸ਼ ਧੀਰ, ਹਰੀ ਓਮ ਮਿੱਤਲ, ਸਮਿਤੀ ਦੇ ਸਕੱਤਰ ਸੰਜੀਵ ਬਾਂਸਲ ਦਫ਼ਤਰ ਇੰਚਾਰਜ ਮਨੀਸ਼ ਜੈਨ, ਰੋਹਿਤ ਗੋਇਲ, ਮੋਹਿਤ ਬੰਸਲ, ਸੁਨੀਲ ਗੁਪਤਾ ਸਮੇਤ ਹੋਰਨਾਂ ਨੇ ਹਾਜ਼ਰੀ ਭਰੀ |