04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ 'ਟਾਈ ਐਂਡ ਡਾਈ' ਵਿਸ਼ੇ 'ਤੇ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਭੰਗਾਲਾ, 24 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ 'ਟਾਈ ਐਂਡ ਡਾਈ' ਵਿਸ਼ੇ 'ਤੇ ਵਿਦਿਆਰਥੀਆਂ ਲਈ ਗੈੱਸਟ ਲੈਕਚਰ ਕਰਵਾਇਆ ਗਿਆ | ਇਹ ਗੈੱਸਟ ਲੈਕਚਰ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੀ ਅਸਿਸਟੈਂਟ ਪ੍ਰੋਫ਼ੈਸਰ ਪੂਨਮ ਸ਼ਰਮਾ ਨੇ ਪੇਸ਼ ਕੀਤਾ | ਲੈਕਚਰ ਦਾ ਮਕਸਦ 'ਟਾਈ ਐਂਡ ਡਾਈ' ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ | ਇਹ ਵਿਦਿਆਰਥੀਆਂ ਨੂੰ ਇੱਕ ਜਾਂ ਇੱਕ ਤੋਂ ਵੱਧ ਰੰਗਾਂ ਵਿਚ ਇੱਕ ਨਮੂਨੇ ਜਾਂ ਨਮੂਨੇ ਦੇ ਕਲਾਤਮਕ ਪ੍ਰਬੰਧ ਦੁਆਰਾ ਚੰਗੀ ਤਰ੍ਹਾਂ ਪਰਿਭਾਸ਼ਿਤ ਸੀਮਾਵਾਂ ਦੇ ਨਾਲ ਆਕਰਸ਼ਕ ਡਿਜ਼ਾਈਨ ਬਣਾਉਣ ਅਤੇ ਤਿਆਰ ਕਰਨ ਦੇ ਯੋਗ ਬਣਾਉਂਦਾ ਹੈ | ਫੈਬਰਿਕ ਡਾਈ ਦੀ ਵਰਤੋ ਕੱਪੜਿਆਂ ਤੋਂ ਲੈ ਕੇ ਘਰੇਲੂ ਸਮਾਨ ਜਿਵੇਂ ਕਿ ਪਰਦੇ ਅਤੇ ਮੇਜ਼ ਦੇ ਕੱਪੜਿਆਂ ਤੱਕ ਹਰ ਚੀਜ਼ ਨੂੰ ਸਜਾਉਣ ਲਈ ਕੀਤੀ ਜਾ ਸਕਦੀ ਹੈ | ਇਸ ਲੈਕਚਰ ਵਿਚ ਵਿਦਿਆਰਥਣਾਂ ਨੇ ਨੈਚੂਰਲ ਰੰਗਾਂ ਦੀ ਵਰਤੋਂ ਕਰਕੇ ਦਾਲਾਂ, ਕਾਲੇ ਚਨੇ, ਰਾਜਮਾ, ਚਾਹ ਪੱਤੀ ਦੀ ਵਰਤੋਂ ਕਰਕੇ 'ਟਾਈ ਐਂਡ ਡਾਈ' ਦੇ ਡਿਜ਼ਾਈਨ ਬਣਾਏ | ਇਹ ਰਚਨਾਤਮਿਕ ਪ੍ਰਗਟਾਵੇ ਲਈ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਦਾ ਹੈ | ਇਸ ਦੌਰਾਨ ਵਿਦਿਆਰਥਣਾਂ ਬਹੁਤ ਖ਼ੁਸ਼ ਅਤੇ ਉਤਸ਼ਾਹਿਤ ਨਜ਼ਰ ਆਏ | ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਗੈੱਸਟ ਲੈਕਚਰ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥਣਾਂ ਨੂੰ ਗਿਆਨ ਪ੍ਰਾਪਤ ਹੋ ਸਕੇ | ਇਸ ਮੌਕੇ ਪਿ੍ੰਸੀਪਲ ਡਾ: ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥਣਾਂ ਲਈ ਬਹੁਤ ਸਹਾਈ ਹਨ | ਇਸ ਮੌਕੇ ਕਾਲਜ ਦੀ ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ, ਪਿ੍ੰਸੀਪਲ ਡਾ: ਜਤਿੰਦਰ ਕੁਮਾਰ, ਪ੍ਰੋਫੈਸਰ ਪਰਵਿੰਦਰ ਸਿੰਘ, ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸਰਿਸ਼ਟਾ, ਪ੍ਰੋਫੈਸਰ ਸਪਰਸ਼, ਪ੍ਰੋਫੈਸਰ ਸ਼ਿਲਪਾ, ਪ੍ਰੋਫੈਸਰ ਦਿਕਸ਼ਾ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਵਿਖ਼ੇ ਅਗਰਵਾਲ ਸਮਾਜ ਵਲੋਂ ਰਾਜ ਪੱਧਰੀ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ ਅਗਲੀ ਖ਼ਬਰ ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Ad Position 24