ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ) -ਗੜ੍ਹਸ਼ੰਕਰ ਦੇ ਪਿੰਡ ਰਾਮਗੜ੍ਹ ਵਿਖੇ 23 ਸਤੰਬਰ ਦੀ ਤੜਕਸਾਰ ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਿਸ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ | ਸਤਨਾਮ ਸਿੰਘ ਪੁੱਤਰ ਲੇਟ ਦਲਜੀਤ ਸਿੰਘ ਵਾਸੀ ਰਾਮਗੜ੍ਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਘਰ 'ਤੇ ਫਾਇਰਿੰਗ ਕਰਕੇ 4 ਅਣਪਛਾਤੇ ਵਿਅਕਤੀਆਂ ਦੇ ਮੋਟਰਸਾਈਕਲਾਂ 'ਤੇ ਫਰਾਰ ਹੋ ਜਾਣ ਅਤੇ 21 ਸਤੰਬਰ ਨੂੰ 2 ਅਣਪਛਾਤੇ ਵਿਅਕਤੀਆਂ ਵਲੋਂ ਘਰ ਆ ਕੇ ਸਾਡੇ ਅਮਰੀਕਾ ਰਹਿੰਦੇ ਲੜਕੇ ਦਾ ਫੋਨ ਨੰਬਰ ਮੰਗਣ ਸਬੰਧੀ ਦੱਸਿਆ | ਉਨ੍ਹਾਂ ਦੱਸਿਆ ਕਿ ਜੋ ਅਣਪਛਾਤੇ ਵਿਅਕਤੀ ਪਹਿਲਾ ਘਰ ਆਏ ਸਨ ਉਨ੍ਹਾਂ ਨੇ ਹੀ ਫਾਇਰਿੰਗ ਕੀਤੀ ਹੈ ਜਿਨ੍ਹਾਂ ਨੂੰ ਉਹ ਸਾਹਮਣੇ ਆਉਣ 'ਤੇ ਪਛਾਣ ਸਕਦਾ ਹੈ | ਉਨ੍ਹਾਂ ਆਪਣੇ ਅਤੇ ਪਰਿਵਾਰ ਦੀ ਜਾਨ ਨੂੰ ਖਤਰਾ ਵੀ ਦੱਸਿਆ | ਗੜ੍ਹਸ਼ੰੰਕਰ ਪੁਲਿਸ ਨੇ ਸਤਨਾਮ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ |