7 ਵੀਂ ਸੀ. ਆਈ. ਐੱਸ. ਸੀ. ਈ. ਨੈਸ਼ਨਲ ਗੇਮਜ਼ ਐਂਡ ਸਪੋਰਟਸ ਚੈਂਪੀਅਨਸ਼ਿਪ 2026 ਸਮਾਪਤ
ਮਾਹਿਲਪੁਰ, 3 ਅਕਤੂਬਰ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿਖੇ ਪਿ੍ੰ. ਸ਼ਿਬੂ ਮੈਥਿਊ ਦੀ ਅਗਵਾਈ ’ਚ ਕਰਵਾਈ ਜਾ ਰਹੀ 7ਵੀਂ ਸੀ.
ਮਾਹਿਲਪੁਰ, 3 ਅਕਤੂਬਰ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿਖੇ ਪਿ੍ੰ. ਸ਼ਿਬੂ ਮੈਥਿਊ ਦੀ ਅਗਵਾਈ ’ਚ ਕਰਵਾਈ ਜਾ ਰਹੀ 7ਵੀਂ ਸੀ. ਆਈ. ਐੱਸ. ਸੀ. ਈ. ਨੈਸ਼ਨਲ ਗੇਮਜ਼ ਐਂਡ ਸਪੋਰਟਸ ਚੈਂਪੀਅਨਸ਼ਿਪ 2026 ਦੇ ਤਹਿਤ ਕਰਵਾਏ ਰਾਸ਼ਟਰੀ ਪੱਧਰੀ ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ ਦਿਨ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਇਨਾਮਾਂ ਦੀ ਵੰਡ ਕੀਤੀ। ਡੇਵਿਡ ਜਾਰਜ ਪ੍ਰਿੰਸੀਪਲ ਸੇਂਟ ਜੂਡ ਸਕੂਲ ਗੋਰਖਪੁਰ ਤੇ ਸਪੋਰਟਸ ਕੋਆਰਡੀਨੇਟਰ ਯੂ. ਪੀ. ਰੀਜਨ ਵੀ ਵਿਸ਼ੇਸ਼ ਤੌਰ’ਤੇ ਮੌਜੂਦ ਰਹੇ। ਫੁੱਟਬਾਲ ਦੇ ਵੱਖ-ਵੱਖ ਉਮਰ ਵਰਗਾਂ ਦੇ ਫਾਈਨਲ ’ਚ ਅੰਡਰ-14 ਵਰਗ ਦੇ ਫਾਈਨਲ ਵਿਚ ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ 5-0 ਨਾਲ ਹਰਾਇਆ, ਜਦਕਿ ਤੀਜੇ ਸਥਾਨ ਦੇ ਮੁਕਾਬਲੇ ’ਚ ਨਾਰਥ ਇੰਡੀਆ ਨੇ ਤਾਮਿਲਨਾਡੂ ਨੂੰ 2-1 ਨਾਲ ਹਰਾਇਆ। ਅੰਡਰ-17 ਵਰਗ ਦੇ ਫਾਈਨਲ ਵਿਚ ਕੇਰਲ ਨੇ ਵੈਸਟ ਬੰਗਾਲ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਤੀਜੇ ਸਥਾਨ ਦੇ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਨੇ ਉਡੀਸ਼ਾ ਨੂੰ 1-0 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-19 ਵਰਗ ਦੇ ਫਾਈਨਲ ਵਿਚ ਮਹਾਰਾਸ਼ਟਰ ਨੇ ਨਾਰਥ ਇੰਡੀਆ ਨੂੰ 1-0 ਨਾਲ ਹਰਾਇਆ, ਜਦਕਿ ਤੀਜੇ ਸਥਾਨ ਦੇ ਮੁਕਾਬਲੇ ਵਿਚ ਕੇਰਲ ਨੇ ਨਾਰਥ ਈਸਟ ਨੂੰ 5-1 ਨਾਲ ਹਰਾਇਆ। ਇਨ੍ਹਾਂ ਜੇਤੂ ਟੀਮਾਂ ਨੂੰ ਪ੍ਰਧਾਨ ਸੰਤ ਸਾਧੂ ਸਿੰਘ ਜੀ ਕਹਾਰਪੁਰੀ, ਡਾ . ਜੰਗ ਬਹਾਦਰ ਸਿੰਘ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਗੁਰਪ੍ਰੀਤ ਸਿੰਘ ਬੈਂਸ, ਵਰਿੰਦਰ ਕੁਮਾਰ ਸ਼ਰਮਾ, ਗੁਰਦਿਆਲ ਸਿੰਘ ਖਾਬੜਾ, ਸੁਰਿੰਦਰਪਾਲ ਸ਼ਰਮਾ, ਜਸਪ੍ਰੀਤ ਗਿੱਲ, ਪਿ੍ੰ. ਡਾ. ਰੋਹਤਾਸ਼ ਬੀ. ਐੱਡ. ਕਾਲਜ ਅਤੇ ਵਾਈਸ ਪ੍ਰਿੰਸੀਪਲ ਡਾ. ਵਿਸ਼ਾਲ ਸਿੰਘ ਵਲੋਂ ਜੇਤੂ ਟੀਮਾਂ ਨੂੰ ਟਰਾਫ਼ੀਆਂ ਤੇ ਸਨਮਾਨ ਦਿੱਤੇ ਗਏ।