05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਕਿਨਾਰੇ ਬੂਟੇ ਲਗਾਉਣ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-09-2025
ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ (ਕਿਲੋਮੀਟਰ 105 ਤੋਂ 123.700 ਤੱਕ) ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਪ੍ਰੋਜੈਕਟ ਅਫ਼ਸਰ ਨੈਸ਼ਨਲ ਹਾਈਵੇ ਕੁਲਦੀਪ ਕੁਮਾਰ, ਵਣ ਮੰਡਲ ਅਫ਼ਸਰ ਲੁਧਿਆਣਾ ਰਾਜੇਸ਼ ਕੁਮਾਰ ਗੁਲਾਟੀ, ਵਣ ਰੇਜ ਅਫ਼ਸਰ ਜਗਰਾਉਂ ਸੁਖਪਾਲ ਸਿੰਘ, ਵਣ ਰੇਂਜ ਅਫ਼ਸਰ ਦੋਰਾਹਾ ਬਹੋੜ ਸਿੰਘ ਤੇ ਵਣ ਬਲਾਕ ਅਫ਼ਸਰ ਜਗਰਾਉਂ ਸੁਖਜਿੰਦਰ ਸਿੰਘ ਵਲੋਂ ਬੂਟੇ ਲਗਾਏ ਗਏ | ਇਸ ਮੌਕੇ ਪ੍ਰੋਜੈਕਟ ਅਫ਼ਸਰ ਨੈਸ਼ਨਲ ਹਾਈਵੇ ਕੁਲਦੀਪ ਕੁਮਾਰ ਤੇ ਵਣ ਮੰਡਲ ਅਫ਼ਸਰ ਲੁਧਿਆਣਾ ਰਾਜੇਸ਼ ਕੁਮਾਰ ਗੁਲਾਟੀ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜ ਹਾਜ਼ਰ ਬੂਟੇ ਲਗਾਏ ਜਾਣਗੇ | ਜਿਸ ਨਾਲ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਹਰਿਆ-ਭਰਿਆ ਬਣ ਜਾਵੇਗਾ ਤੇ ਵਾਤਾਵਰਨ ਸਾਫ਼-ਸੁਥਰਾ ਰਹੇਗਾ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਈਏ | ਇਸ ਮੌਕੇ ਵਣ ਗਾਰਡ ਕੁਲਵੰਤ ਸਿੰਘ, ਮੈਡਮ ਜਸਨਪ੍ਰੀਤ ਕੌਰ, ਮੈਡਮ ਪੂਨਮ ਦੇਵੀ, ਬੇਲਦਾਰ ਹਰਦਿਆਲ ਸਿੰਘ, ਐੱਨ.ਐੱਚ.ਏ. ਆਈ ਦੇ ਅਧਿਕਾਰੀ ਰਮਨਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਨੂੰ ਵਿਸ਼ਵ ਪੱਧਰ 'ਤੇ ਪ੍ਰਫੁੱਲਿਤ ਕੀਤਾ ਜਾਵੇ-ਪਿ੍ੰਸੀਪਲ ਬਾਵਾ ਅਗਲੀ ਖ਼ਬਰ ਸਰਕਾਰ ਨਾਭਾ ਦੀ ਡੀ.ਐੱਸ.ਪੀ ਮਨਦੀਪ ਕੌਰ ਨੂੰ ਤੁਰੰਤ ਬਰਖਾਸਤ ਕਰੇ- ਮਾ: ਕਮਾਲਪੁਰਾ, ਮਾਨ ਗੁੜੇ
Ad Position 24