ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਉੱਘੇ ਖੇਤੀਬਾੜੀ ਮਾਹਿਰ ਡਾ. ਜਰਨੈਲ ਸਿੰਘ ਸਿੱਧੂ ਨੇ ਦੋਰਾਹਾ ਬਲਾਕ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ਸਮੇਂ ਦੋਰਾਹਾ ਬਲਾਕ ਪੇਸਟੀਸਾਈਡਜ਼ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸਰਪ੍ਰਸਤ ਬਲਜੀਤ ਸਿੰਘ, ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ 'ਚ ਅਹੁਦੇਦਾਰਾਂ ਵਲੋਂ ਡਾ. ਜਰਨੈਲ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਜਰਨੈਲ ਸਿੰਘ ਦੀ ਅਗਵਾਈ ਵਿਚ ਦੋਰਾਹਾ ਬਲਾਕ ਵਿਚ ਕਿਸਾਨਾਂ ਤੇ ਖੇਤੀਬਾੜੀ ਦਵਾਈਆਂ ਤੇ ਖਾਦ ਵਿਕ੍ਰੇਤਾਵਾਂ ਨੂੰ ਹੋਰ ਵਧੇਰੇ ਵਧੀਆ ਸੇਵਾਵਾਂ ਮਿਲਣਗੀਆਂ | ਡਾ. ਜਰਨੈਲ ਸਿੰਘ ਨੇ ਆਪਣੇ ਸਨਮਾਨ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਤੱਕ ਸਹੀ ਜਾਣਕਾਰੀ ਦੇਣ ਲਈ ਸਹਿਯੋਗ ਦੀ ਅਪੀਲ ਵੀ ਕੀਤੀ | ਖੇਤੀਬਾੜੀ ਵਿਕਾਸ ਅਫ਼ਸਰ ਹਿਮਾਂਸ਼ੂ ਗੋਇਲ, ਖੇਤੀਬਾੜੀ ਅਫ਼ਸਰ ਵਰਿੰਦਰਜੀਤ ਕੌਰ ਤੇ ਖੇਤੀਬਾੜੀ ਵਿਸਥਾਰ ਅਫ਼ਸਰ ਰਣਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇੇ | ਇਸ ਮੌਕੇ ਪਰਮਜੀਤ ਸਿੰਘ ਦੋਰਾਹਾ, ਵੇਦ ਪ੍ਰਕਾਸ਼ ਪਾਇਲ, ਸਿਮਰਜੀਤ ਸਿੰਘ ਗਰਚਾ, ਕਰਮਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਚੀਮਾ, ਪੁਨੀਤ ਰਾੜਾ ਸਾਹਿਬ, ਸਸੀ ਰਾੜਾ ਸਾਹਿਬ, ਦੇਵਿੰਦਰ ਸਿੰਘ ਬਿਲਾਸਪੁਰ, ਪਲਵਿੰਦਰ ਸਿੰਘ ਜਰਗੜੀ, ਰਾਜੂ ਸਿਹੋੜਾ, ਪਰਦੀਪ ਕੁਮਾਰ ਧਮੋਟ, ਪਰਮਿੰਦਰ ਸਿੰਘ ਬੋਪਾਰਾਏ, ਮੁਹੰਮਦ ਅਕਰਮ, ਈਸ਼ਵਰ ਸਿਹੋੜਾ, ਮਨਜੀਤ ਸਿੰਘ ਰਾਣੋ ਤੇ ਸਨਦੀਪ ਚੌਧਰੀ ਹਾਜ਼ਰ ਸਨ |