22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭਾਜਪਾ ਜੀ. ਐਸ. ਟੀ. ਦੇ ਮੁੱਦੇ 'ਤੇ ਲੋਕਾਂ ਨੂੰ ਕਰ ਰਹੀ ਗੁਮਰਾਹ- ਲੱਖਾ ਪਾਇਲ

Ad Position 21
No active advertisement
ਅਜੀਤ ਡੈਸਕ 28-09-2025
ਮਲੌਦ, 27 ਸਤੰਬਰ (ਦਿਲਬਾਗ ਸਿੰਘ ਚਾਪੜਾ)-ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਆਗੂ ਜੀ.ਐਸ.ਟੀ. ਦੇ ਮੁੱਦੇ 'ਤੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ, ਜਦੋਂ ਕਿ ਭਾਜਪਾ ਹੀ ਇਸ ਟੈਕਸ ਨੂੰ ਲੈ ਕੇ ਆਈ ਸੀ ਤੇ ਰਾਹੁਲ ਗਾਂਧੀ ਪਹਿਲੇ ਦਿਨ ਤੋਂ ਹੀ ਇਸ ਦੀਆਂ ਵੱਧ ਦਰਾਂ ਕਰਕੇ ਇਸ ਨੂੰ ਗੱਬਰ ਸਿੰਘ ਟੈਕਸ (ਜੀ. ਐਸ. ਟੀ.) ਕਹਿੰਦੇ ਰਹੇ ਹਨ, ਪ੍ਰੰਤੂ ਉਦੋਂ ਭਾਜਪਾ ਨੇ ਨਾ ਤਾਂ ਕਾਂਗਰਸ ਦੀ ਆਵਾਜ਼ ਸੁਣੀ ਅਤੇ ਨਾ ਹੀ ਆਮ ਜਨਤਾ ਦੀ ਆਵਾਜ਼ ਸੁਣੀ | ਹੁਣ ਭਾਜਪਾ 8 ਸਾਲ ਜਨਤਾ ਦੇ ਖੂਨ ਪਸੀਨੇ ਦੀ ਕਮਾਈ 'ਤੇ ਮੌਟੇ ਟੈਕਸ ਵਸੂਲ ਕਰਨ ਤੋਂ ਬਾਅਦ ਕੁੱਝ ਵਸਤੂਆਂ ਦੇ ਟੈਕਸ ਰੇਟ ਵਿਚ ਕਮੀ ਕਰਕੇ ਇਸ ਦਾ ਪ੍ਰਚਾਰ ਕਰਕੇ ਲੋਕਾਂ ਵਿਚ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਜਨਤਾ ਜਾਣਦੀ ਹੈ ਕਿ 8 ਸਾਲ ਲੋਕਾਂ ਦਾ ਪੈਸਾ ਖੋਹ ਕੇ ਸਰਕਾਰ ਨੇ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਐਸ਼ ਕਰਵਾਈ ਹੈ ਅਤੇ ਹੁਣ 2027 ਦੀਆਂ ਵੋਟਾਂ ਤੇ ਮੁੜ ਨਿਗਾਹ ਰੱਖ ਰਹੀ ਹੈ | ਇਸ ਮੌਕੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਹਲਕਾ ਪਾਇਲ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਹਰ ਵਰਗ ਦੀ ਭਲਾਈ ਲਈ ਕੰਮ ਕਰਦੀ ਹੈ, ਇਸ ਲਈ ਜਿੱਥੇ ਅੱਜ ਪੂਰਾ ਪੰਜਾਬ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵਾਗਡੋਰ ਸੌਂਪਣ ਨੂੰ ਤਿਆਰ ਹੈ, ਉੱਥੇ ਪੂਰੇ ਦੇਸ਼ ਦੀ ਜਨਤਾ ਕਾਰਪੋਰੇਟਾਂ ਪੱਖੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਦੇਸ਼ ਲਈ ਚੰਗੀ ਨੀਤੀ ਅਤੇ ਨੀਅਤ ਰੱਖਣ ਵਾਲੇ ਰਾਹੁਲ ਗਾਂਧੀ ਨੂੰ ਅੱਗੇ ਆਇਆ ਵੇਖਣਾ ਚਾਹੁੰਦੀ ਹੈ | ਇਸ ਮੌਕੇ ਮਨਜੀਤ ਸਿੰਘ ਜੁਲਮਗੜ, ਕਾਲਾ ਸਿੰਘ ਬੇਰ ਖੁਰਦ, ਹਰਜੀਤ ਸਿੰਘ, ਰਾਮ ਸਿੰਘ, ਸੇਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਈਾਡ ਮੇਕਰ ਰਾਹੀਂ ਸਹਿਜਪ੍ਰੀਤ ਨੇ ਹਾਸਲ ਕੀਤਾ ਯੂ. ਕੇ. ਦਾ ਸਟੱਡੀ ਵੀਜ਼ਾ ਅਗਲੀ ਖ਼ਬਰ ਡਾ. ਜਰਨੈਲ ਸਿੰਘ ਸਿੱਧੂ ਨੇ ਦੋਰਾਹਾ ਬਲਾਕ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24