22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਾਈਾਡ ਮੇਕਰ ਰਾਹੀਂ ਸਹਿਜਪ੍ਰੀਤ ਨੇ ਹਾਸਲ ਕੀਤਾ ਯੂ. ਕੇ. ਦਾ ਸਟੱਡੀ ਵੀਜ਼ਾ

Ad Position 21
No active advertisement
ਅਜੀਤ ਡੈਸਕ 28-09-2025
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਵੀਜ਼ਾ ਗਾਈਡੈਂਸ ਅਤੇ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਦੀ ਪਿਛਲੇ ਪੱਚੀ ਸਾਲਾਂ ਤੋਂ ਤਿਆਰੀ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਦੇ ਵਿਦਿਆਰਥੀ ਲਗਾਤਾਰ ਸਟੂਡੈਂਟ ਵੀਜ਼ਾ ਹਾਸਲ ਕਰ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਦੀ ਸੰਸਥਾ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਵੀਜ਼ੇ ਹਾਸਲ ਕਰਨ ਲਈ ਜਾਣਕਾਰੀ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਆਈਲੈਟਸ, ਪੀ.ਟੀ.ਈ. ਫਰੈਂਚ, ਜਰਮਨ ਅਤੇ ਟੌਫਲ ਆਦਿ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਲਈ ਵੀ ਉੱਚ ਦਰਜੇ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਜਿਸ ਕਰਕੇ ਮਾਈਾਡ ਮੇਕਰ ਰਾਹੀਂ ਵੀਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਲੜੀ 'ਚ ਹੋਰ ਵਾਧਾ ਹੋ ਰਿਹਾ ਹੈ | ਮਾਣਕੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਰਾਹੀਂ ਸਹਿਜਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁਤਬਨਪੁਰ (ਪਟਿਆਲਾ) ਨੇ ਯੂਨੀਵਰਸਿਟੀ ਆਫ ਲਿੰਕਨ ਵਿਚ ਬੈਚਲਰ ਆਫ ਆਰਟਸ (ਬਿਜਨਸ ਆਨਰਜ਼) ਦੀ ਉਚੇਰੀ ਵਿਦਿਆ ਹਾਸਲ ਲਈ ਸਤੰਬਰ ਸੈਸ਼ਨ 2025 ਲਈ ਆਪਣਾ ਵੀਜ਼ਾ ਹਾਸਲ ਕੀਤਾ | ਉਨ੍ਹਾਂ ਅੱਗੇ ਦੱਸਿਆ ਕਿ ਸਹਿਜਪ੍ਰੀਤ ਨੇ ਸਾਲ 2024 ਵਿਚ ਕਾਮਰਸ 'ਚ ਬਾਰ੍ਹਵੀਂ ਕਰਨ ਤੋਂ ਬਾਅਦ ਮਾਈਾਡ ਮੇਕਰ ਦੇ ਡਾਇਰੈਕਟਰ ਭਰਤ ਕੁਮਾਰ ਦੀ ਅਗਵਾਈ 'ਚ ਆਪਣਾ ਯੂ.ਕੇ. ਦਾ ਸਟੱਡੀ ਵੀਜ਼ਾ ਹਾਸਲ ਕੀਤਾ | ਉਨ੍ਹਾਂ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਉਹ ਵੀਜ਼ਾ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਮਾਈਾਡ ਮੇਕਰ ਦੇ ਹੈੱਡ ਆਫ਼ਿਸ ਨਾਲ ਸੰਪਰਕ ਸਥਾਪਤ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵੈਦ ਸੁਖਦੇਵ ਸਿੰਘ ਰੰਗੀ ਨਹੀਂ ਰਹੇ, ਡੇਹਲੋਂ ਵਿਖੇ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਭਾਜਪਾ ਜੀ. ਐਸ. ਟੀ. ਦੇ ਮੁੱਦੇ 'ਤੇ ਲੋਕਾਂ ਨੂੰ ਕਰ ਰਹੀ ਗੁਮਰਾਹ- ਲੱਖਾ ਪਾਇਲ
Ad Position 24