10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਫ਼ਾਈ ਸੇਵਕ ਯੂਨੀਅਨ ਤੇ ਸੀਵਰੇਜ ਯੂਨੀਅਨ ਨੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 01-11-2025
ਜਗਰਾਉਂ, 31 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਫ਼ਾਈ ਸੇਵਕ ਯੂਨੀਅਨ ਤੇ ਸੀਵਰੇਜ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਕਰਵਾਇਆ | ਸਮਾਗਮ 'ਚ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਚੰਦਨ ਗਰੇਵਾਲ ਤੇ ਵਾਲਮੀਕਿ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾ ਰਾਮ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿ੍ਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਨੇ ਸਿੱਖਿਆ ਦਾ ਪ੍ਰਚਾਰ ਤੇ ਅÏਰਤਾਂ ਦੇ ਮਾਣ ਸਨਮਾਨ ਲਈ ਸਭ ਤੋਂ ਪਹਿਲਾਂ ਅਵਾਜ਼ ਚੁੱਕੀ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਵਾਨ ਵਾਲਮੀਕਿ ਦੇ ਸਿਧਾਂਤਾਂ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਭਗਵਾਨ ਵਾਲਮੀਕਿ ਜੀ ਦੇ ਭਜਨ ਮਿੱਠੀ ਤੇ ਮਧੁਰ ਆਵਾਜ਼ ਵਿਚ ਸੰਤੋਖ ਰਾਮ ਗਿੱਲ ਦੁਆਰਾ ਗਾਇਨ ਕੀਤੇ ਗਏ | ਇਸ ਮੌਕੇ ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ, ਏ. ਡੀ. ਸੀ. ਰੁਪਿੰਦਰ ਸਿੰਘ, ਪ੍ਰਧਾਨ ਅਰੁਣ ਗਿੱਲ, ਕੁਲਵੰਤ ਸਿੰਘ ਸਹੋਤਾ, ਨਰੇਸ਼ ਵਰਮਾ, ਅਕਾਉਂਟੈਂਟ ਅਭੇ ਜੋਸ਼ੀ, ਪ੍ਰੋ: ਸੁਖਵਿੰਦਰ ਸਿੰਘ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਜਰਨੈਲ ਲੋਹਟ, ਬੌਬੀ ਕਪੂਰ, ਸਤਿੰਦਰਜੀਤ ਸਿੰਘ ਤਤਲਾ, ਮਾਸਟਰ ਹਰਦੀਪ ਜੱਸੀ, ਅਮਰਨਾਥ ਕਲਿਆਣ, ਸਤੀਸ਼ ਕੁਮਾਰ ਪੱਪੂ, ਸਾਜਨ ਮਲਹੋਤਰਾ, ਕਰਮਜੀਤ ਸਿੰਘ ਕੈਂਥ, ਡਾ. ਇਕਬਾਲ ਧਾਲੀਵਾਲ, ਰਾਜ ਕੁਮਾਰ ਪ੍ਰਧਾਨ ਸੀਵਰਮੈਨ ਯੂਨੀਅਨ, ਪ੍ਰਦੀਪ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਸਨੀ ਸੁੰਦਰ, ਸਨਦੀਪ ਕੁਮਾਰ, ਬਿਕਰਮ ਕੁਮਾਰ, ਸਤੀਸ਼ ਕੁਮਾਰ, ਸਮੂਹ ਕਲੈਰੀਕਲ ਸਟਾਫ਼, ਇਲੈਕਟਰਾਨਿਕ ਸਟਾਫ਼, ਪੰਪ ਅਪਰੇਟਰ, ਫਾਇਰ ਬਿ੍ਗੇਡ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ ਥਾਣਾ ਸੁਧਾਰ ਤੋਂ ਮੈਰਾਥਨ ਦੌੜ ਕਰਵਾਈ ਅਗਲੀ ਖ਼ਬਰ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24