09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ

ਰਾਏਕੋਟ, 9 ਅਗਸਤ (ਸੁਸ਼ੀਲ) ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ, ਮਾਤਾ ਨੈਣਾ ਦੇਵੀ ਲੰਗਰ ਕਮੇਟੀ, ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾ-ਸੁਖਾਣਾ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣਾ ਵਾਲਿਆਂ ਦੇ ਆਸ਼ੀਰਵਾਦ ਨਾਲ ਸਾਉਣ ਦੇ ਚਾਲਿਆਂ ਦੌਰਾਨ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਖੇ ਲਈ ਲਗਾਏ ਜਾ ਰਹੇ 38ਵੇਂ ਵਿਸ਼ਾਲ ਲੰਗਰ ਦੇ ਸੰਬੰਧ ਵਿੱਚ ਸਥਾਨਕ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾਂ ਸੁਖਾਣਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਮਾਤਾ ਦਾ ਦਰਬਾਰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਹੋਇਆਂ ਸੀ।

Ad Position 21
No active advertisement
ਅਜੀਤ ਡੈਸਕ 10-08-2026
ਰਾਏਕੋਟ, 9 ਅਗਸਤ (ਸੁਸ਼ੀਲ) ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ, ਮਾਤਾ ਨੈਣਾ ਦੇਵੀ ਲੰਗਰ ਕਮੇਟੀ, ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾ-ਸੁਖਾਣਾ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣਾ ਵਾਲਿਆਂ ਦੇ ਆਸ਼ੀਰਵਾਦ ਨਾਲ ਸਾਉਣ ਦੇ ਚਾਲਿਆਂ ਦੌਰਾਨ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਖੇ ਲਈ ਲਗਾਏ ਜਾ ਰਹੇ 38ਵੇਂ ਵਿਸ਼ਾਲ ਲੰਗਰ ਦੇ ਸੰਬੰਧ ਵਿੱਚ ਸਥਾਨਕ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾਂ ਸੁਖਾਣਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਮਾਤਾ ਦਾ ਦਰਬਾਰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਹੋਇਆਂ ਸੀ। ਜਾਗਰਣ ਦੀ ਪੂਜਾ ਸਮਾਜਸੇਵੀ ਨਵੀਨ ਜੈਨ ਲੁਧਿਆਣਾ ਵਾਲਿਆਂ ਵਲੋ ਕਰਵਾਈ ਗਈ। ਜੋਤੀ ਪ੍ਰਚੰਡ ਉੱਘੇ ਕਾਰੋਬਾਰੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਵਲੋ ਕੀਤੀ ਗਈ। ਜਾਗਰਣ ਦੀ ਸ਼ੁਰੂਆਤ ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਦੇ ਪ੍ਰਧਾਨ ਇੰਦਰਪਾਲ ਗੋਲਡੀ ਵੱਲੋ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ। ਜਾਗਰਣ ਦੌਰਾਨ ਪ੍ਰਸਿੱਧ ਭੇਂਟ ਗਾਇਕ ਹੀਰਾ ਸਵਾਮੀ ਚੰਡੀਗੜ੍ਹ ਵੱਲੋ ਵੀ ਆਪਣੀ ਹਾਜ਼ਰੀ ਲਗਵਾਈ ਗਈ। ਗਾਇਕ ਹੀਰਾ ਸਵਾਮੀ ਅਤੇ ਇੰਦਰਪਾਲ ਗੋਲਡੀ ਵੱਲੋ ਮਹਾਂਮਾਈ ਦਾ ਗੁਣਗਾਣ ਕਰਕੇ ਸਾਰੀ ਰਾਤ ਮਾਂ ਭਗਤਾਂ ਨੂੰ ਆਪਣੇ ਸੰਗ ਜੋੜੀ ਰੱਖਿਆ ਗਿਆ। ਸੰਕੀਰਤਨ ਮੰਡਲ ਦੇ ਪ੍ਰਧਾਨ ਗੋਲਡੀ ਵੱਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੰਗਰ ਵਿੱਚ ਸਹਿਯੋਗ ਕਰਨ ਵਾਲੇ ਮਾਂ ਭਗਤਾ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ 8 ਤੋ 21 ਅਗਸਤ ਤੱਕ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਲੰਗਰ ਲਗਾਇਆ ਜਾਵੇਗਾ। 19 ਅਗਸਤ ਨੂੰ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਅਗਵਾਈ ’ਚ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਝੰਡਾ ਚੜਾਇਆ ਜਾਵੇਗਾ ਮਾਤਾ ਨੈਣਾ ਦੇਵੀ ਨੂੰ ਸੋਨੇ ਦੇ ਨੇਤਰ, ਚਾਂਦੀ ਦਾ ਛਤਰ ਅਤੇ ਭਗਵਾਨ ਸ੍ਰੀ ਗਣੇਸ਼ ਜੀ ਨੂੰ ਸੋਨੇ ਦੇ ਨੇਤਰ ਭੇਟ ਕੀਤੇ ਜਾਣਗੇ ਇਸ ਮੌਕੇ ਸਰਪ੍ਰਸਤ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ, ਸੰਤ ਬਾਬਾ ਗੋਬਿੰਦ ਦਾਸ, ਚੇਅਰਮੈਨ ਦਿਨੇਸ਼ ਪਾਸੀ, ਮਨੋਜ ਮੌਜੀ ਪ੍ਰਧਾਨ, ਮੀਤ ਪ੍ਰਧਾਨ ਰਿੱਕੀ ਜੈਦਕਾ, ਖਜ਼ਾਨਚੀ ਟਿੰਕੂ ਸਦਾਵਰਤੀ, ਸੈਕਟਰੀ ਕਾਕਾ ਪੰਡਿਤ, ਰਾਜਪਾਲ ਮਹੰਤ, ਬੂਟਾ ਸਿੰਘ ਘਮੰਡਾ, ਗਊਧਾਮ ਕਮੇਟੀ ਪ੍ਰਧਾਨ ਭੂਸ਼ਣ ਜੈਨ, ਲਖਵਿੰਦਰ ਸਿੰਘ ਵੈਦ, ਨਵਦੀਪ ਸ਼ਰਮਾ, ਸੁਰੇਸ਼ ਵੋਹਰਾ, ਵਿੱਕੀ ਮਾਨ, ਪ੍ਰਿੰਸ ਉੱਪਲ ਰਾਜੇਸ਼ ਕੁਮਾਰ, ਦਿਉਲ ਖੇੜਕੀ, ਛਿੰਦਾ ਬਾਬਾ, ਪੰਡਿਤ ਪ੍ਰਮੋਦ ਤਿਵਾੜੀ ਬੱਸੀਆਂ, ਬਲਬੀਰ ਮਾਨ, ਹਿਮਾਂਸ਼ੂ ਗੁਪਤਾ, ਮਨਪ੍ਰੀਤ ਸਿੰਘ ਗੋਬਿੰਦਗੜ੍ਹ, ਭੁਪਿੰਦਰ ਮੁੰਡੀ, ਸੁਰਜੀਤ ਸਿੰਘ ਰਾਏਕੋਟ, ਦਰਸ਼ਨ ਸਿੰਘ , ਵਿਜੇ, ਸੰਨੀ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ- ਫਾਹਾ ਲੈ ਕੇ ਕੀਤੀ ਆਤਮਹੱਤਿਆ ਅਗਲੀ ਖ਼ਬਰ ਥਾਣਾ ਸਿੱਧਵਾਂ ਬੇਟ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਸ਼ਰਾਬ ਸਮੱਗਲਰਾਂ ਖ਼ਿਲਾਫ਼ ਕਾਰਵਾਈ-5 ਮੁਕੱਦਮੇ ਦਰਜ
Ad Position 24