ਭੂੰਦੜੀ, 3 ਨਵੰਬਰ (ਕੁਲਦੀਪ ਸਿੰਘ ਮਾਨ)-ਮਰਹੂਮ ਲੋਕ ਗਾਇਕ ਤੇ ਪਿੰਡ ਭਰੋਵਾਲ ਖੁਰਦ ਦੇ ਪਹਿਲੇ ਸਰਪੰਚ ਦੀਦਾਰ ਸੰਧੂ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਦੀਦਾਰ ਸੰਧੂ ਯਾਦਗਾਰੀ ਮੰਚ ਵਲੋਂ ਪਿੰਡ ਭਰੋਵਾਲ ਖੁਰਦ (ਲੁਧਿ:) ਵਿਖੇ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਮੰਚ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ ਤੇ ਲੋਕ ਗਾਇਕ ਜਗਮੋਹਣ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚਲੇਗਾ |