15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਾਬਾ ਰਾਮ ਸਿੰਘ ਤੇ ਬਾਬਾ ਮੀਤਾ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ 25ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ

ਜਗਰਾਉਂ, 16 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਬਾਬਾ ਨੰਦ ਸਿੰਘ ਨਾਨਕਸਰ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਵਰੋਸਾਏ ਬਾਬਾ ਰਾਮ ਸਿੰਘ ਅਤੇ ਬਾਬਾ ਮੀਤਾ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ 25 ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਉਨ੍ਹਾਂ ਦੇ ਨਿੱਜੀ ਅਸਥਾਨ ਕਾਉਂਕੇ ਰੋਡ ਨਾਨਕਸਰ (ਕਲੇਰਾਂ) ਜਗਰਾਉਂ ਵਿਖੇ ਸ਼ੁਰੂ ਹੋਏ। ਇਹ ਸਮਾਗਮ ਉਨ੍ਹਾਂ ਤੋਂ ਵਰੋਸਾਏ ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ ਨਿਗਰਾਨੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-08-2026
ਜਗਰਾਉਂ, 16 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਬਾਬਾ ਨੰਦ ਸਿੰਘ ਨਾਨਕਸਰ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਵਰੋਸਾਏ ਬਾਬਾ ਰਾਮ ਸਿੰਘ ਅਤੇ ਬਾਬਾ ਮੀਤਾ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ 25 ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਉਨ੍ਹਾਂ ਦੇ ਨਿੱਜੀ ਅਸਥਾਨ ਕਾਉਂਕੇ ਰੋਡ ਨਾਨਕਸਰ (ਕਲੇਰਾਂ) ਜਗਰਾਉਂ ਵਿਖੇ ਸ਼ੁਰੂ ਹੋਏ। ਇਹ ਸਮਾਗਮ ਉਨ੍ਹਾਂ ਤੋਂ ਵਰੋਸਾਏ ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ ਨਿਗਰਾਨੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਮਾਗਮ ਵਿਚ ਸ੍ਰੀ ਆਖੰਡ ਪਾਠ ਆਰੰਭ ਕੀਤੇ ਗਏ। ਇਸ ਮੌਕੇ ਗੁਰਬਾਣੀ ਦਾ ਕੀਰਤਨ ਅਤੇ ਮਹਾਂਪੁਰਖਾਂ ਨੇ ਪ੍ਰਵਚਨ ਕੀਤੇ। ਇਸ ਮੌਕੇ ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਵਾਲਿਆਂ ਨੇ ਦੱਸਿਆ ਕਿ 18 ਅਗਸਤ ਸਵੇਰੇ 10 ਵਜੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਸਜਣਗੇ, ਜਿਸ ਵਿਚ ਸੰਤ ਮਹਾਂਪੁਰਖ, ਕੀਰਤਨੀ ਜੱਥਿਆਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਸੰਸਥਾਵਾਂ ਦੇ ਆਗੂ ਪਹੁੰਚ ਕੇ ਆਪਣੇ ਆਪਣੇ ਢੰਗ ਨਾਲ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਨ੍ਹਾਂ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡਾ. ਅਮਰ ਸਿੰਘ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਆਪਣੇ ਲੋਕ ਸਭਾ ਹਲਕੇ ਦੀਆਂ ਸੜਕਾਂ ਅਤੇ ਮਾਰਗਾਂ ਨਾਲ... ਅਗਲੀ ਖ਼ਬਰ ਗੁੱਜਰਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ ਹੋਈ ਨਾਨਕਸਰ ਵਿਖੇ ਸਰੋਵਰ ਦੀ ਸਫ਼ਾਈ ਕਰਵਾਈ
Ad Position 24