ਪਿੰਡ ਹੰਬੜਾਂ ’ਚ ਬਣੀ ਸੜਕ ਦੇ ਕੁਝ ਮਹੀਨੇ ਪਹਿਲਾਂ ਰੱਖੇ ਉਦਘਾਟਨ ਪੱਥਰ ਨੂੰ ਪਈ ਸਹਾਰੇ ਦੀ ਲੋੜ
ਹੰਬੜਾਂ, 10 ਨਵੰਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਵਿਖੇ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਪੰਜਾਬ ਦੇ ਫੰਡਾਂ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਬਣਾਈ ਗਈ 18 ਫੁੱਟੀ ਇੰਟਰਲਾਕ ਸੜਕ ਤੇ ਇਸ ਤੋਂ ਅੱਗੇ ਪੱਥਰ ਅਤੇ ਲੁੱਕ ਵਾਲੀ ਬਜਰੀ ਨਾਲ ਚੌੜੀ ਕੀਤੀ ਗਈ ਸੜਕ ਬਣਨ ਤੋਂ ਪਹਿਲਾਂ ਹੀ ਜੋ ਕਿ ਸੁਰਖਿਆਂ ’ਚ ਰਹੀ ਹੈ ਦਾ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹੰਬੜਾਂ ’ਚ ਰੱਖੇ ਗਏ ਉਦਘਾਟਨ ਪੱਥਰ ਨੂੰ ਸਹਾਰੇ ਦੇ ਆਸਰੇ ਖੜਾ ਦਿਖਾਈ ਦੇ ਰਿਹਾ ਹੈ, ਜਿਸ ’ਤੇ ਲੋਕ ਸਵਾਲ ਅਠਾਉਂਦੇ ਨਜ਼ਰ ਆ ਰਹੇ ਹਨ.. , ਪਰ ਹੈਰਾਨੀ ਦੀ ਗੱਲ ਹੈ ਕਿ ਕੁਝ ਮਹੀਨਿਆਂ ਬਾਅਦ ਹੀ ਇਹ ਉਦਘਾਟਨ ਪੱਥਰ ਡਿੱਗਣ ਦੀ ਕਗਾਰ ’ਤੇ ਪਹੁੰਚ ਗਿਆ ਹੈ ਤੇ ਕਿਸੇ ਭਲੇਮਾਣਸ ਵਲੋਂ ਇਸ ਨੂੰ ਡਿੱਗਣ ਤੋਂ ਬਚਾਉਣ ਲਈ ਡੰਡੇ ਦਾ ਸਹਾਰਾ ਦਿੱਤਾ ਗਿਆ ਹੈ ਜੋ ਕਿ ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ, ਕਿ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜ ਦੇ ਉਦਘਾਟਨ ਪੱਥਰ ਇਕ ਡੰਡੇ ਦੇ ਸਹਾਰੇ ਖੜ੍ਹਨੇ ਹਨ ਤਾਂ ਉਕਤ ਕੀਤੇ ਵਿਕਾਸ ਕਾਰਜਾਂ ਵਿਚ ਵਤਰੇ ਗਏ ਮਟੀਰੀਅਲ ਤੇ ਗੁਣਵਤਾ ਦਾ ਕੀ ਹਾਲ ਹੋਵੇਗਾ।
ਵ
ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਹੰਬੜਾਂ ਤੋਂ ਪਿੰਡ ਵਲੀਪੁਰ ਕਲਾਂ ਨੂੰ ਜੋੜਦੀ ਸੜਕ ਦੇ ਮੰਡੀ ਬੋਰਡ ਮਹਿਕਮੇਂ ਵਲੋਂ ਰੱਖੇ ਉਦਘਾਟਨ ਪੱਥਰ ਡੰਡੇ ਦੇ ਸਹਾਰੇ ਖੜ੍ਹਾ ਦਿਖਾਈ ਦੇ ਰਿਹਾ ਹੈ। ਤਸਵੀਰ: ਮੇਜਰ ਹੰਬੜਾਂ
11-11-2026
ਹੰਬੜਾਂ, 10 ਨਵੰਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਵਿਖੇ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਪੰਜਾਬ ਦੇ ਫੰਡਾਂ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਬਣਾਈ ਗਈ 18 ਫੁੱਟੀ ਇੰਟਰਲਾਕ ਸੜਕ ਤੇ ਇਸ ਤੋਂ ਅੱਗੇ ਪੱਥਰ ਅਤੇ ਲੁੱਕ ਵਾਲੀ ਬਜਰੀ ਨਾਲ ਚੌੜੀ ਕੀਤੀ ਗਈ ਸੜਕ ਬਣਨ ਤੋਂ ਪਹਿਲਾਂ ਹੀ ਜੋ ਕਿ ਸੁਰਖਿਆਂ ’ਚ ਰਹੀ ਹੈ ਦਾ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹੰਬੜਾਂ ’ਚ ਰੱਖੇ ਗਏ ਉਦਘਾਟਨ ਪੱਥਰ ਨੂੰ ਸਹਾਰੇ ਦੇ ਆਸਰੇ ਖੜਾ ਦਿਖਾਈ ਦੇ ਰਿਹਾ ਹੈ, ਜਿਸ ’ਤੇ ਲੋਕ ਸਵਾਲ ਅਠਾਉਂਦੇ ਨਜ਼ਰ ਆ ਰਹੇ ਹਨ.., ਪਰ ਹੈਰਾਨੀ ਦੀ ਗੱਲ ਹੈ ਕਿ ਕੁਝ ਮਹੀਨਿਆਂ ਬਾਅਦ ਹੀ ਇਹ ਉਦਘਾਟਨ ਪੱਥਰ ਡਿੱਗਣ ਦੀ ਕਗਾਰ ’ਤੇ ਪਹੁੰਚ ਗਿਆ ਹੈ ਤੇ ਕਿਸੇ ਭਲੇਮਾਣਸ ਵਲੋਂ ਇਸ ਨੂੰ ਡਿੱਗਣ ਤੋਂ ਬਚਾਉਣ ਲਈ ਡੰਡੇ ਦਾ ਸਹਾਰਾ ਦਿੱਤਾ ਗਿਆ ਹੈ ਜੋ ਕਿ ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ, ਕਿ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜ ਦੇ ਉਦਘਾਟਨ ਪੱਥਰ ਇਕ ਡੰਡੇ ਦੇ ਸਹਾਰੇ ਖੜ੍ਹਨੇ ਹਨ ਤਾਂ ਉਕਤ ਕੀਤੇ ਵਿਕਾਸ ਕਾਰਜਾਂ ਵਿਚ ਵਤਰੇ ਗਏ ਮਟੀਰੀਅਲ ਤੇ ਗੁਣਵਤਾ ਦਾ ਕੀ ਹਾਲ ਹੋਵੇਗਾ। ਲੋਕਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਹੁਣ ਤਾਂ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਵੀ ਸਹਾਰੇ ਦੀ ਲੋੜ ਪੈਣ ਲੱਗ ਪਈ ਹੈ। ਲੋਕਾਂ ਨੇ ਮੰਗ ਕੀਤੀ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਇਸ ਉਦਘਾਟਨ ਪੱਥਰ ਨੂੰ ਡਿੱਗਣ ਤੋਂ ਬਚਾਉਣ ਅਤੇ ਸੜਕ ਦੇ ਨਿਰਮਾਣ ਕਾਰਜ ਦੀ ਗੁਣਵੱਤਾ ਦੀ ਵੀ ਜਾਂਚ ਕਰਵਾਈ ਜਾਵੇ।