15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਉਣ ਦਾ ਫ਼ੈਸਲਾ

ਰਾਏਕੋਟ, 16 ਅਗਸਤ (ਸੁਸ਼ੀਲ)- ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਦੀ ਇੱਕ ਮੀਟਿੰਗ ਮੰਗਤ ਰਾਏ ਵਰਮਾ ਅਤੇ ਨੰਦ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਰਾਏਕੋਟ, 16 ਅਗਸਤ (ਸੁਸ਼ੀਲ)- ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਦੀ ਇੱਕ ਮੀਟਿੰਗ ਮੰਗਤ ਰਾਏ ਵਰਮਾ ਅਤੇ ਨੰਦ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸ੍ਰੀ ਓਮ ਦੱਤ ਸ਼ਰਮਾਂ ਨੇ ਦੱਸਿਆ ਕਿ 4 ਸਤੰਬਰ ਨੂੰ ਜਨਮ ਅਸ਼ਟਮੀ ਵਾਲੇ ਦਿਨ ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਵਲੋਂ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਸਜਾਈ ਜਾਵੇਗੀ, ਜੋ ਕਿ ਸ੍ਰੀ ਦੁਰਗਾ ਮਾਤਾ ਮੰਦਿਰ ਨੈਬਾਂ ਚੌਂਕ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ ਹੀ ਸਮਾਪਤ ਹੋਵੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਓਮ ਦੱਤ ਸ਼ਰਮਾ, ਨਰੇਸ਼ ਸ਼ਰਮਾ, ਅਨਿਲ ਕੁਮਾਰ ਸੱਚਰ, ਸੁਸ਼ੀਲ ਉੱਪਲ , ਰਾਮ ਲੁਭਾਇਆ ਪਾਸੀ, ਪ੍ਰਵੀਨ ਕੁਮਾਰ ਜੈਨ, ਗੁਲਸ਼ਨ ਜੇਨ, ਕਾਲਾ ਗੁਲਾਟੀ, ਪੰਕਜ ਜੇਠੀ, ਮਨੋਜ ਜੈਨ, ਮਨੋਹਰ ਲਾਲ ਅੱਗਰਵਾਲ, ਸਚਿਨ ਜੈਨ, ਰਵੀ ਵਰਮਾ, ਗਗਨ ਜੈਨ, ਯੋਗੇਸ਼ ਕੁਮਾਰ, ਸੱਤਪਾਲ ਜੈਨ ਆਦਿ ਮੈਂਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ‘ਤੀਜ ਤਿਰੰਗਾ ਉਤਸਵ’ ਮਨਾਇਆ ਅਗਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਸੁਤੰਤਰਤਾ ਦਿਵਸ ਮਨਾਇਆ
Ad Position 24