ਮੁੱਲਾਂਪੁਰ-ਦਾਖਾ, 21 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਵੱਡਾ ਅਖਾੜਾ ਹਰਿਦੁਆਰ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਮੁੱਲਾਂਪੁਰ ਦੇ ਤਪ ਅਸਥਾਨ ਉਦਾਸੀਅਨ ਡੇਰਾ ਬਗੀਚੀ ਵਾਲਾ ਮੁੱਲਾਂਪੁਰ ਵਿਖੇ ਮਹੰਤ ਜੋਗਿੰਦਰ ਦਾਸ ਮੁੱਲਾਂਪੁਰ ਯਾਦਗਾਰੀ ਸੁਸਾਇਟੀ ਦੇ ਪ੍ਰਬੰਧਕੀ ਪ੍ਰਧਾਨ ਸਿਕੰਦਰ ਸਿੰਘ ਧਨੋਆ, ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਰਪੰਚ ਜਗਦੀਸ਼ ਸਿੰਘ ਪਮਾਲ, ਅਵਤਾਰ ਸਿੰਘ ਲੱਖੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕਿ੍ਸ਼ਨ ਕੁਮਾਰ, ਸੁਰੇਸ਼ ਕੁਮਾਰ, ਹੋਰਨਾਂ ਵਲੋਂ ਸਮੂਹ ਨਗਰ, ਇਲਾਕੇ ਦੇ ਸਹਿਯੋਗ ਨਾਲ ਬਾਬਾ ਜੀ ਦੀ ਸਾਲਾਨਾ ਬਰਸੀ ਸਮਾਗਮ, ਵਿਸ਼ਾਲ ਭੰਡਾਰਾ ਸ਼ੁੱਕਰਵਾਰ 28 ਨਵੰਬਰ ਨੂੰ ਕਰਵਾਇਆ ਜਾ ਰਿਹਾ | ਡੇਰਾ ਬਗੀਚੀ ਵਾਲਾ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਅਨੁਸਾਰ ਸਵੇਰ 9 ਵਜੇ ਹਵਨ ਯੱਗ ਦੀ ਰਸਮ ਡੇਰਾ ਬਾਬਾ ਰੋਡੂ ਸ਼ਾਹ ਕਿਲ੍ਹਾ ਬੜੈਚ ਦੇ ਗੱਦੀਨਸ਼ੀਨ ਸੰਤ ਜੋਗੇ ਸ਼ਾਹ ਵਲੋਂ ਹੋਵੇਗੀ | ਮਹੰਤ ਭਗਵਾਨ ਦਾਸ ਦੀ ਤਪੇ ਵਾਲੇ ਮੰਡਲ ਸਮੇਤ ਸਮਾਗਮ ਵਿਚ ਵਿਸ਼ੇਸ਼ ਸ਼ਮੂਲੀਅਤ ਕਰਨਗੇ | ਬਰਸੀ ਸਮਾਗਮ ਸਮੇਂ ਵੱਖੋ-ਵੱਖ ਕਵੀਸ਼ਰੀ ਜਥਿਆਂ ਵਲੋਂ ਵਾਰਾਂ ਦਾ ਗਾਇਨ ਹੋਵੇਗਾ |