11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਿਰਾਏ ਦੇ ਮਕਾਨ ’ਚੋਂ 50 ਸਾਲਾ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ

ਗੁਰੂਸਰ ਸੁਧਾਰ, 11 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਐੱਮ. ਈ.

Ad Position 21
No active advertisement
ਸਟਰੀਟ ਡੌਗਸ ਐਂਡ ਬਰਡਜ਼ ਵੈੱਲਫੇਅਰ ਸੁਸਾਇਟੀ ਜਗਰਾਉਂ ਦੇ ਅਹੁਦੇਦਾਰ ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਨੂੰ ਮੰਗ ਪੱਤਰ ਦੇਣ ਸਮੇਂ। ਅਜੀਤ ਤਸਵੀਰ 12-08-2026
ਗੁਰੂਸਰ ਸੁਧਾਰ, 11 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਐੱਮ.ਈ.ਐੱਸ. ਪਾਵਰ ਹਾਊਸ ਹਲਵਾਰਾ ਦੇ ਗਾਰਡ ਰੂਮ ਦੇ ਸਾਹਮਣੇ ਕਸਬਾ ਗੁਰੂਸਰ ਸੁਧਾਰ ’ਚ ਕਿਰਾਏ ਦੇ ਮਕਾਨ ਵਿਚ ਰਹਿੰਦੇ 50 ਸਾਲਾ ਵਿਅਕਤੀ ਬਲਜੀਤ ਸਿੰਘ ਹੈਪੀ ਪੁੱਤਰ ਸਵ. ਸੰਤੋਖ ਸਿੰਘ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦੀ ਮੌਤ ਕਈ ਦਿਨ ਪਹਿਲਾਂ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਹੈਪੀ ਦੇ ਪਿਤਾ ਸੰਤੋਖ ਸਿੰਘ ਐਮ.ਈ.ਐੱਸ. ਪਾਵਰ ਹਾਊਸ ਹਲਵਾਰਾ ਵਿਖੇ ਨੌਕਰੀ ਕਰਦੇ ਸਨ ਅਤੇ ਪਰਿਵਾਰ ਸਮੇਤ ਸਰਕਾਰੀ ਕੁਆਰਟਰਾਂ ਵਿਚ ਰਹਿੰਦੇ ਸਨ। ਸੇਵਾ-ਮੁਕਤੀ ਉਪਰੰਤ ਪਰਿਵਾਰ ਬਾਜ਼ਾਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ ਸੰਤੋਖ ਸਿੰਘ ਦੀ ਵੀ ਮੌਤ ਹੋ ਗਈ, ਜਿਸ ਉਪਰੰਤ ਬਲਜੀਤ ਸਿੰਘ ਆਪਣੀ ਮਾਤਾ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਉਸ ਦਾ ਇਕ ਭਰਾ ਵੀ ਹੈ, ਜੋ ਆਪਣੀ ਪਤਨੀ ਨਾਲ ਵੱਖਰੇ ਤੌਰ ’ਤੇ ਰਹਿੰਦਾ ਹੈ। ਇਸ ਅਰਸੇ ਦੌਰਾਨ ਬਲਜੀਤ ਸਿੰਘ ਦੀ ਮਾਂ ਵੀ ਅਕਾਲ ਚਲਾਣਾ ਕਰ ਗਈ ਤੇ ਉਹ ਇਕੱਲਾ ਰਹਿ ਗਿਆ। ਦੱਸਿਆ ਜਾਂਦਾ ਹੈ ਕਿ ਬਲਜੀਤ ਸਿੰਘ ਦੀ ਭੈਣ ਕੁਲਵਿੰਦਰ ਕੌਰ ਦੁਬਈ ਵਿਚ ਆਪਣੇ ਪਤੀ ਨਾਲ ਰਹਿੰਦੀ ਹੈ ਅਤੇ ਇਨ੍ਹੀਂ ਦਿਨੀਂ ਭਾਰਤ ਆਈ ਹੋਈ ਹੈ। ਉਹ ਪਿਛਲੇ ਕਰੀਬ 20 ਦਿਨਾਂ ਤੋਂ ਆਪਣੇ ਭਰਾ ਨੂੰ ਫੋਨ ਕਰ ਰਹੀ ਸੀ, ਪਰ ਉਸ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਇਸ ਸਬੰਧੀ ਉਸ ਵੱਲੋਂ ਮਕਾਨ ਮਾਲਕ ਨੂੰ ਜਾਣੂ ਕਰਵਾਇਆ ਗਿਆ। ਮਕਾਨ ਮਾਲਕ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੀ ਸੂਚਨਾ ਮਿਲਣ ਉਪਰੰਤ ਮਕਾਨ ਮਾਲਕ ਅਤੇ ਬਲਜੀਤ ਸਿੰਘ ਦੀ ਭੈਣ ਕਲਵਿੰਦਰ ਕੌਰ ਜਦੋਂ ਕਿਰਾਏ ਦੇ ਮਕਾਨ ਵਿਚ ਪੁੱਜੇ ਤਾਂ ਦਰਵਾਜ਼ਾ ਖੜਕਾਉਣ ’ਤੇ ਕੋਈ ਜਵਾਬ ਨਾ ਮਿਲਣ ਕਾਰਨ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਗਿਆ ਤਾਂ ਕਮਰੇ ਵਿਚ ਬੈੱਡ ਉੱਪਰ ਬਲਜੀਤ ਸਿੰਘ ਦੀ ਗਲੀ-ਸੜੀ ਲਾਸ਼ ਪਈ ਹੋਈ ਸੀ। ਥਾਣਾ ਸੁਧਾਰ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਲੱਗ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਕਮਲਜੀਤ ਸਿੰਘ ਮੱਲ੍ਹਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਥੇਬੰਦਕ ਸਕੱਤਰ ਲਾਏ ਜਾਣ ’ਤੇ ਆਗੂਆਂ ਨੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਜਗਰਾਉਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਰਾਹੀਂ ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨ...
Ad Position 24