11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼੍ਰੋ:ਅ:ਦ: (ਬ) ਹਲਕਾ ਦਾਖਾ ਇੰਚਾ: ਜਸਕਰਨ ਸਿੰਘ ਟੀਮ ਨਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ’ਚ ਨਤਸਮਤਕ ਹੋਏ

ਮੁੱਲਾਂਪੁਰ ਦਾਖਾ, 11 ਅਗਸਤ (ਨਿਰਮਲ ਸਿੰਘ ਧਾਲੀਵਾਲ): ਭਾਰਤੀ ਫੌਜ ਦੀ ਨੌਕਰੀ ਦੌਰਾਨ ਦੇਸ਼ ਦੀਆਂ ਸਰਹੱਦਾਂ, ਬਾਹਰੀ ਹਮਲਿਆਂ ਦਾ ਡਟਕੇ ਮੁਕਾਬਲਾ ਕਰਦਿਆਂ ਭਾਰਤ-ਤਿੱਬਤ ਸਰਹੱਦੀ ਪੁਲਿਸ ਬਲ (ਆਈ. ਟੀ.

Ad Position 21
No active advertisement
ਪੰਜਾਬ ਵਿਧਾਨ ਸਭਾ ਲਈ ਚੋਣ ਸਰਗਰਮੀ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਨਤਮਸਤਕ ਹੋਏ ਜਸਕਰਨ ਸਿੰਘ ਦਿਉਲ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ, ਜੂਨੀਅਰ ਲੀਡਰਸ਼ਿਪ। ਤਸਵੀਰ : ਕ੍ਰਿਪਾਲ ਹੰਬੜਾਂ ਜਾਂਗਪੁਰ/ਸਰਾਭਾ ਸੜਕ ਦਾ ਨਾਂਅ ਸ਼ਹੀਦ ਦਲਜੀਤ ਸਿੰਘ ਮਾਰਗ ਰੱਖਣ ਸਮੇਂ ਆਈ.ਟੀ.ਬੀ.ਪੀ. ਬੱਦੋਵਾਲ ਸੀ.ਓ. ਰਮੇਸ਼ ਕੁਮਾਰ ਸ਼ਰਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ, ਅਭਿਜੋਤ ਸਿੰਘ, ਸਰਪੰਚ ਸੁਰਿੰਦਰਪਾਲ ਸਿੰਘ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 12-08-2026
ਮੁੱਲਾਂਪੁਰ ਦਾਖਾ, 11 ਅਗਸਤ (ਨਿਰਮਲ ਸਿੰਘ ਧਾਲੀਵਾਲ): ਭਾਰਤੀ ਫੌਜ ਦੀ ਨੌਕਰੀ ਦੌਰਾਨ ਦੇਸ਼ ਦੀਆਂ ਸਰਹੱਦਾਂ, ਬਾਹਰੀ ਹਮਲਿਆਂ ਦਾ ਡਟਕੇ ਮੁਕਾਬਲਾ ਕਰਦਿਆਂ ਭਾਰਤ-ਤਿੱਬਤ ਸਰਹੱਦੀ ਪੁਲਿਸ ਬਲ (ਆਈ.ਟੀ.ਬੀ.ਪੀ.) 45ਵੀਂ ਬਟਾਲੀਅਨ ਜਵਾਨ ਦਲਜੀਤ ਸਿੰਘ ਜਾਂਗਪੁਰ (ਲੁਧਿ:) ਸਾਲ 2019 ’ਚ ਛਤੀਸਗੜ੍ਹ ਰਾਜ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਸ਼ਹਾਦਤ ਦਾ ਜ਼ਾਮ ਪੀ ਗਿਆ। ਪਿੰਡ ਜਾਂਗਪੁਰ ਵਿਖੇ ਰਹਿ ਰਹੀ ਭਾਰਤੀ ਫੌਜ ਦੇ ਜਵਾਨ ਸ਼ਹੀਦ ਦਲਜੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਸਪੁੱਤਰ ਅਭਿਜੋਤ ਸਿੰਘ ਦੀ ਮੰਗ ’ਤੇ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਸੀਨੀਅਰ ਸੈਕੰਡਰੀ ਸਕੂਲ ਦਾਖਾ ਮੰਡੀ ਮੁੱਲਾਂਪੁਰ ਨੇੜਿਓ ਲਿੰਕ ਸੜਕ ਜਾਂਗਪੁਰ ਵਾਇਆ ਸਹੌਲੀ, ਸਰਾਭਾ ਦਾ ਨਾਂਅ ਸ਼ਹੀਦ ਦਲਜੀਤ ਸਿੰਘ ਮਾਰਗ ਰੱਖਣ ਦੀ ਮੰਗ ਪੂਰੀ ਕਰਦਿਆ 26ਵੀਂ ਬਟਾਲੀਅਨ ਆਈ.ਟੀ.ਬੀ.ਪੀ ਬੱਦੋਵਾਲ ਦੇ ਸੀ.ਓ. ਰਮੇਸ਼ ਕੁਮਾਰ ਸ਼ਰਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸ਼ਹੀਦ ਦੇ ਨਾਂਅ ਵਾਲੇ ਪੱਥਰ ਦੀ ਘੁੰਡ ਚੁਕਾਈ ਕੀਤੀ। ਇਸ ਸਮੇਂ ਜਾਂਗਪੁਰ ਪਿੰਡ ਦੇ ਸਰਪੰਚ ਸੁਰਿੰਦਰਪਾਲ ਸਿੰਘ ਚੀਮਾਂ, ਕਮਾਂਡੈਂਟ ਮੁਖਤਾਰ ਸਿੰਘ, ਐੱਸ.ਆਈ. ਕਮਲਪ੍ਰੀਤ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਮਾ. ਗੁਰਸੇਵਕ ਸਿੰਘ ਚੀਮਾ, ਮਾ. ਨਰਿੰਦਰ ਸਿੰਘ ਬੇਦੀ, (ਸ਼ਹੀਦ ਦੇ ਭਰਾਤਾ ਮਨਜੀਤ ਸਿੰਘ ਸੋਨੀ ਧਾਲੀਵਾਲ), ਨਿਰਭੈ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਪੰਚ ਨਿਰਮਲ ਸਿੰਘ, ਪੰਚ ਹਰਿੰਦਰਪਾਲ ਸਿੰਘ, ਜਸਵੀਰ ਸਿੰਘ ਰਾਜੂ, ਪ੍ਰਭਜੀਤ ਸਿੰਘ, ਹੋਰ ਮੌਜੂਦ ਰਹੇ।ਸ਼ਹੀਦ ਦੀ ਧਰਮਪਤਨੀ, ਸਪੁੱਤਰ ਨੂੰ ਦਲਾਸਾ ਦਿੰਦਿਆਂ ਆਈ.ਟੀ.ਬੀ.ਪੀ ਬੱਦੋਵਾਲ ਦੇ ਸੀ.ਓ. ਰਮੇਸ਼ ਕੁਮਾਰ ਸ਼ਰਮਾ ਕਿਹਾ ਕਿ ਦੇਸ਼ ਲਈ ਆਪਾ ਵਾਰਨ ਵਾਲੇ ਅਮਰ ਹੋ ਜ਼ਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਮੁਸਤੈਦੀ ਸਦਕਾ ਅੱਜ ਕਰੋੜਾ ਭਾਰਤੀ ਅਰਾਮ ਦੀ ਨੀਂਦ ਸੌ ਰਹੇ ਹਨ। ਸੀ.ਓ. ਰਮੇਸ ਕੁਮਾਰ ਕਿਹਾ ਕਿ ਵਤਨ ਲਈ ਮਰ-ਮਿਟ ਜਾਣ ਵਾਲੇ ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰ ਨਾਲ ਆਈ.ਟੀ.ਬੀ.ਪੀ ਬਟਾਲੀਅਨ ਹਰ ਸਮੇਂ ਚਟਾਨ ਵਾਂਗ ਖੜੀ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਵਿਧਾਇਕ (ਰਿਟਾ: ਆਈ.ਏ.ਐੱਸ) ਬਲਵਿੰਦਰ ਸਿੰਘ ਧਾਲੀਵਾਲ ਵਲੋਂ ਦਲਜੀਤ ਸਿੰਘ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਮੁੱਚਾ ਨਗਰ ਜਾਂਗਪੁਰ ਪਰਿਵਾਰ ਨਾਲ ਚੱਟਾਨ ਵਾਂਗ ਖੜਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਕਬੱਡੀ ਟੀਮਾਂ ਵਲੋਂ ਜਿੱਤ ਦੀ ਹੈਟ੍ਰਿਕ ਅਗਲੀ ਖ਼ਬਰ ਦੀ ਹਾਂਸ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮ:) ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ
Ad Position 24