ਮੁੱਲਾਂਪੁਰ-ਦਾਖਾ, 22 ਨਵੰਬਰ (ਧਾਲੀਵਾਲ)-ਸ੍ਰੀ ਸਤਏਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਸਮੂਹ ਧਰਮਪ੍ਰੇਮੀ ਸੰਗਤ ਵਲੋਂ ਦਿਵਯ ਸਤਿਸੰਗ ਅਤੇ ਭੰਡਾਰਾ ਅੱਜ ਐਤਵਾਰ 23 ਨਵੰਬਰ ਨੂੰ ਹੋ ਰਿਹਾ | ਪ੍ਰਬੰਧਕਾਂ ਅਨੁਸਾਰ ਦਿਵਯ ਸਤਿਸੰਗ ਸਮੇਂ ਗੁਰੂ ਹਰਿ ਅਨੰਦ ਸਵਾਮੀ ਜੀ (ਸ੍ਰੀ ਸਵਾਮੀ ਨਰਾਇਣ ਮੰਦਿਰ ਯੋਗੀਧਾਮ, ਥਰੀਕੇ ਰੋਡ ਲੁਧਿਆਣਾ) ਵਾਲੇ ਐਤਵਾਰ ਦੀ ਸ਼ਾਮ 6:30 ਤੋਂ ਰਾਤ 9 ਵਜੇ ਤੱਕ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਉਣਗੇ | ਦਿਵਯ ਸਤਿਸੰਗ ਪ੍ਰਤੀ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ |