08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੁਰੱਖਿਆ ਉਲੰਘਣਾ ਮਾਮਲਾ: ਐਨ.ਆਈ.ਏ. ਵਲੋਂ ਅਮਰੀਕੀ ਨਾਗਰਿਕ ਸਮੇਤ ਹੋਰ ਵਿਦੇਸ਼ੀਆਂ ਖ਼ਿਲਾਫ਼ ਦੋਸ਼ ਪੱਤਰ

ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਮੰਗਲਵਾਰ ਨੂੰ ਅਮਰੀਕੀ ਨਾਗਰਿਕ ਮੈਥਿਊ ਐਰੋਨ ਵੈਨ ਡਾਇਕ ਸਮੇਤ ਸੱਤ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖ਼ਲ ਹੋਣ, ਰਹਿਣ ਅਤੇ ਘੁੰਮਣ ਫਿਰਨ ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਮੰਗਲਵਾਰ ਨੂੰ ਅਮਰੀਕੀ ਨਾਗਰਿਕ ਮੈਥਿਊ ਐਰੋਨ ਵੈਨ ਡਾਇਕ ਸਮੇਤ ਸੱਤ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖ਼ਲ ਹੋਣ, ਰਹਿਣ ਅਤੇ ਘੁੰਮਣ ਫਿਰਨ ਦੇ ਦੋਸ਼ਾਂ ਤਹਿਤ ਦੋਸ਼ ਪੱਤਰ ਦਾਖਲ ਕੀਤਾ ਹੈ। ਹਾਲਾਂਕਿ, ਭਾਰਤ ਵਿਚ ਨਸਲੀ ਹਥਿਆਰਬੰਦ ਸਮੂਹਾਂ ਨਾਲ ਕਥਿਤ ਸੰਬੰਧਾਂ ਨੂੰ ਲੈ ਕੇ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਏਜੰਸੀ ਨੇ ਦੋਸ਼ ਪੱਤਰ ਵਿਚ ਅੱਤਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਦੀਆਂ ਧਾਰਾਵਾਂ ਨਹੀਂ ਲਗਾਈਆਂ।

ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਦੀ ਅਦਾਲਤ ਵਿਚ ਦਾਖ਼ਲ ਕੀਤੇ ਦੋਸ਼ ਪੱਤਰ ’ਚ ਸੱਤਾਂ ਮੁਲਜ਼ਮਾਂ ’ਤੇ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਨਾਗਰਿਕ ਐਕਟ ਦੀਆਂ ਧਾਰਾਵਾਂ 21 ਅਤੇ 23 ਤਹਿਤ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਐਨ.ਆਈ.ਏ. ਨੇ ਵੈਨ ਡਾਇਕ ਨੂੰ 13 ਮਾਰਚ ਨੂੰ ਛੇ ਯੂਕਰੇਨੀ ਨਾਗਰਿਕਾਂ ਕਾਮਿਨਸਕੀ ਵਿਕਟਰ, ਹਰਬਾ ਪੈਟਰੋ, ਸਲਿਵਿਆਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਾਨਕਿਵ ਮੈਰੀਅਨ ਅਤੇ ਹੋਂਚਾਰੁਕ ਮੈਕਸਿਮ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਉਹ ਮਿਜ਼ੋਰਮ ਸਰਹੱਦ ਰਾਹੀਂ ਮਿਆਂਮਾਰ ਤੋਂ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਸਨ ਅਤੇ ਬਾਅਦ ਵਿਚ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਗ੍ਰਿਫ਼ਤਾਰ ਕੀਤੇ ਗਏ ਸਨ।

ਐਨ.ਆਈ.ਏ. ਨੇ ਇਸ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ।ਪੀ.ਏ.) ਦੀਆਂ ਧਾਰਾਵਾਂ ਦੇ ਨਾਲ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਕੁਝ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮਾਂ ਖ਼ਿਲਾਫ਼ ਵਿਆਪਕ ਅੱਤਵਾਦੀ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਭਾਰਤ ਅਤੇ ਮਿਆਂਮਾਰ ਦੇ ਨਸਲੀ ਹਥਿਆਰਬੰਦ ਸਮੂਹਾਂ ਨੂੰ ਸਹਾਇਤਾ ਦੇਣਾ ਅਤੇ ਉਨ੍ਹਾਂ ਨੂੰ ਡਰੋਨ ਚਲਾਉਣ ਦੀ ਸਿਖਲਾਈ ਦੇਣਾ ਵੀ ਸ਼ਾਮਿਲ ਸੀ।

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ’ਚ ਰੂਸ ਦੀ ਜੰਗ ਖ਼ਤਮ ਕਰਨ ਲਈ ਅਮਰੀਕੀ ਦੂਤਾਂ ਕੋਲ ‘ਬਹੁਤ ਚੰਗੇ’ ਵਿਚਾਰ-ਜੇਲੈਂਸਕੀ ਅਗਲੀ ਖ਼ਬਰ ਯੂ.ਏ.ਈ. ਨੇ ਨੇਤਨਯਾਹੂ ਨੂੰ ਹਮਾਸ ਦੀ ਵੱਡੀ ਕਾਰਵਾਈ ਬਾਰੇ ਦਿੱਤੀ ਸੀ ਚਿਤਾਵਨੀ
Ad Position 24