09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਦੇ ਖਿਡਾਰੀਆਂ ਨੇ 22 ਮੈਡਲ ਜਿੱਤੇ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਭੂੰਦੜੀ, 22 ਨਵੰਬਰ (ਕੁਲਦੀਪ ਸਿੰਘ ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ (ਸਿੱਧਵਾਂ ਬੇਟ) ਦੇ ਬੱਚਿਆਂ ਨੇ ਲੁਧਿਆਣਾ ਸਹੋਦਿਆ ਕੰਪਲੈਕਸ ਉੱਤਰੀ ਵਲੋਂ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਚ ਕਰਵਾਈ ਗਈ ਸਪੋਰਟਸ ਮੀਟ ਜੂਨੀਅਰ ਅਤੇ ਸੀਨੀਅਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ 22 ਮੈਡਲਾਂ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਖਿਡਾਰੀਆਂ ਨੇ ਆਪਣੀ ਮਿਹਨਤ ਨਾਲ ਸੋਨ, ਚਾਂਦੀ ਅਤੇ ਕਾਂਸੀ ਤਗਮੇ ਜਿੱਤ ਕੇ ਸਕੂਲ ਦੀ ਝੋਲੀ ਮੈਡਲਾਂ ਨਾਲ ਭਰ ਦਿੱਤੀ | ਪਿ੍ੰਸੀਪਲ ਮੈਡਮ ਸ੍ਰੀਮਤੀ ਜਸਵੰਤ ਕੌਰ ਨੇ ਵਿਦਿਆਰਥੀਆਂ ਖੇਡਾਂ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਗਟ ਸਿੰਘ ਸੰਘਾ (ਚੇਅਰਮੈਨ), ਇੰਦਰਜੀਤ ਸਿੰਘ ਸੰਘਾ (ਫ਼ਾਈਨੈਂਸ ਸਕੱਤਰ), ਮਨਦੀਪ ਸਿੰਘ ਢੱਟ (ਜਨਰਲ ਸੈਕਟਰੀ, ਐੱਮ.ਡੀ.), ਪਿ੍ੰਸੀਪਲ ਜਸਵੰਤ ਕੌਰ ਢੱਟ ਤੇ ਵਾਈਸ ਪਿ੍ੰਸੀਪਲ ਪਿ੍ੰਸ ਰੁਪਾਲ ਵਲੋਂ ਸਾਰੇ ਜੇਤੂਆਂ ਦੀ ਹੌਂਸਲਾ-ਅਫ਼ਜਾਈ ਕਰਦੇ ਹੋਏ ਵਧਾਈ ਦਿੱਤੀ, ਜਿੰਨ੍ਹਾਂ ਨੇ ਡੀ.ਪੀ. ਚੰਦ ਸਿੰਘ ਦੀ ਅਗਵਾਈ ਵਿਚ ਲਗਾਤਾਰ ਵਧੀਆ ਖੇਡ ਦੇ ਜ਼ੌਹਰ ਦਿਖਾਉਂਦੇ ਹੋਏ ਜਿੱਤਾਂ ਹਾਸਲ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਏ.ਐੱਸ.ਆਈ. ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਬਸੈਮੀ ਇਕਾਈ ਦਾ ਕੀਤਾ ਗਠਨ
Ad Position 24