09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਸਰਗਰਮ-ਦਿਓਲ/ਡੱਲਾ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਰੋਹ ਦੀ ਸੰਪੂਰਨਤਾ ਉਪਰੰਤ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣ ਤੁਰੰਤ ਕਰਵਾਏ ਜਾਣ ਦੀਆਂ ਕਨਸੋਆਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਇੰਨ੍ਹਾਂ ਚੋਣਾਂ ਲਈ ਸਰਗਰਮ ਹੋ ਗਿਆ | ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਵਰਕਿੰਗ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਹਲਕਾ ਦਾਖਾ 'ਚ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀ ਸਬੰਧੀ ਚਰਚਾ ਕੀਤੀ | ਦਿਓਲ ਅਤੇ ਡੱਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕਤੰਤਰ ਦੀ ਇਕਾਈ ਇਹ ਮੁੱਢਲੀਆਂ ਚੋਣਾਂ ਰਾਜ ਭਰ 'ਚ ਧੜੱਲੇ ਨਾਲ ਲੜਨ ਦਾ ਆਦੇਸ਼ ਦਿੱਤਾ ਗਿਆ ਹੈ | ਮੀਟਿੰਗ ਵਿਚ ਸਰਕਲ ਚੌਂਕੀਮਾਨ ਪ੍ਰਧਾਨ ਹਰਪਾਲ ਸਿੰਘ ਕੋਠੇ ਹਾਂਸ, ਸਰਕਲ ਜੋਧਾਂ ਪ੍ਰਧਾਨ ਅੰਮਿ੍ਤਪਾਲ ਸਿੰਘ ਖੰਡੂਰ, ਸਰਕਲ ਸਿੱਧਵਾਂ ਬੇਟ ਪ੍ਰਧਾਨ ਸਤਵੰਤ ਸਿੰਘ ਮਲਸੀਹਾਂ ਭਾਈ ਕੇ, ਸਰਕਲ ਭੂੰਦੜੀ ਪ੍ਰਧਾਨ ਗੁਰਦੀਪ ਸਿੰਘ ਸਵੱਦੀ, ਸਰਕਲ ਲਤਾਲਾ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ, ਸਰਕਲ ਮੁੱਲਾਂਪੁਰ ਦਿਹਾਤੀ ਪ੍ਰਧਾਨ ਹਰਿੰਦਰ ਸਿੰਘ ਈਸੇਵਾਲ (ਸਰਪੰਚ), ਅਮਨਦੀਪ ਸਿੰਘ ਅਮਨਾ ਸਵੱਦੀ, ਪੈਰੀ ਸਰਪੰਚ, ਕਈ ਹੋਰਨਾਂ ਵਲੋਂ ਵੀ ਇੰਨ੍ਹਾਂ ਚੋਣਾਂ ਸਬੰਧੀ ਆਪਣੇ ਵਿਚਾਰ ਰੱਖੇ ਗਏ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਵਿਚ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਤੇ ਬਲਾਕ ਸੰਮਤੀ 25 ਜ਼ੋਨਾਂ ਲਈ ਚੋਣ ਲੜਨ ਦੇ ਦਾਅਵੇਦਾਰਾਂ ਦੀ ਸੂਚੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਰਾਹੀਂ ਪਾਰਟੀ ਪ੍ਰਧਾਨ ਨੂੰ ਭੇਜੀ ਜਾਵੇਗੀ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਸਬੰਧੀ ਸਵਾਲ 'ਚ ਦਿਓਲ ਦੱਸਿਆ ਕਿ ਚੱਲ ਰਹੇ 350 ਸਾਲਾ ਸ਼ਹੀਦੀ ਸਮਾਗਮਾਂ ਉਪਰੰਤ ਦਸੰਬਰ ਮਹੀਨੇ ਸ਼ਹੀਦੀ ਜੋੜ ਮੇਲਾ ਹੋਣ ਕਰਕੇ ਨਵੇਂ ਵਰ੍ਹੇ ਦੀ ਆਮਦ, ਲੋਹੜੀ-ਮਾਘੀ ਮੌਕੇ ਦਫ਼ਤਰ ਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਖੁਦ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਅਜੀਤਸਰ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਜਾਂਗਪੁਰ 'ਚ ਖੇਡ ਇਨਾਮ ਵੰਡ ਸਮਾਰੋਹ ਯਾਦਗਾਰੀ ਬਣਿਆ ਅਗਲੀ ਖ਼ਬਰ ਸਲੇਮਪੁਰ 'ਚ ਕਿਸਾਨੀ ਮਸਲਿਆਂ ਨੂੰ ਲੈ ਕੇ ਬੀ.ਕੇ.ਯੂ. ਡਕੌਂਦਾ ਦੀ ਭਰਵੀਂ ਮੀਟਿੰਗ
Ad Position 24