ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ (ਮੰਡੀ ਮੁੱਲਾਂਪੁਰ) ਦੇ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਸਮੇਂ ਜ਼ੋਨਲ, ਜ਼ਿਲ੍ਹਾ ਅਤੇ ਸਟੇਟ ਪੱਧਰੀ ਸਕੂਲ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ, ਪਿ੍ੰਸੀਪਲ ਗੁਰਨਾਇਬ ਸਿੰਘ ਦੇ ਸੱਦੇ 'ਤੇ ਇਨਾਮਾਂ ਦੀ ਵੰਡ ਲਈ ਸੁਖਵੰਤ ਸਿੰਘ, ਜਥੇਦਾਰ ਬਲਵੀਰ ਸਿੰਘ ਕੈਨੇਡੀਅਨ ਉਚੇਚਾ ਪਹੁੰਚੇ, ਉਨ੍ਹਾਂ ਨਾਲ ਐਡਵੋਕੇਟ ਜਸਵੀਰ ਸਿੰਘ ਸਿੱਧੂ, ਜੀ.ਟੀ.ਬੀ ਕਾਲਜ ਦਾਖਾ ਦੇ ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਅਵਤਾਰ ਸਿੰਘ ਹਿੱਸੋਵਾਲ, ਮਾ: ਅਵਤਾਰ ਸਿੰਘ ਜਾਂਗਪੁਰ, ਮਾ: ਉਜਾਗਰ ਸਿੰਘ, ਮਾ: ਅਜਮੇਲ ਸਿੰਘ, ਹਰਚੰਦ ਸਿੰਘ ਮੋਹੀ, ਕੁਲਵੰਤ ਸਿੰਘ ਮੋਹੀ, ਅਵਤਾਰ ਸਿੰਘ ਰਾਜੋਆਣਾ, ਡਾ: ਜਸਵਿੰਦਰ ਸਿੰਘ ਸੇਖੋਂ, ਪਿ੍ੰਸੀਪਲ ਪ੍ਰੇਮ ਸਿੰਘ ਰਕਬਾ, ਪਿ੍ੰਸੀਪਲ ਗੁਰਮੀਤ ਸਿੰਘ, ਮੁੱਖ ਅਧਿਆਪਕਾ ਕਿਰਨਪ੍ਰੀਤ ਕੌਰ, ਬੀ.ਈ.ਓ ਸਤਵੰਤ ਕੌਰ, ਬੂਟਾ ਸਿੰਘ, ਸੁਰੇਸ਼ ਕੁਮਾਰ, ਮੌਜੂਦ ਰਹੇ | ਸਟੇਜ਼ ਸੰਚਾਲਕ ਮਨਦੀਪ ਕੌਰ ਖ਼ਾਲਸਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਪਿ੍ੰਸੀਪਲ ਗੁਰਨਾਇਬ ਸਿੰਘ ਵਲੋਂ ਸਕੂਲ ਦੀ ਸਾਲਾਨਾ ਖੇਡ ਰਿਪੋਰਟ ਪੜ੍ਹੀ ਗਈ | ਸਮਾਰੋਹ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਦੇ ਜਥੇ ਵਲੋਂ ਸ਼ਬਦ ਗਾਇਨ ਕੀਤਾ ਗਿਆ, ਉਪਰੰਤ ਵਿਦਿਆਰਥੀਆਂ ਵਲੋਂ ਕਵੀਸ਼ਰੀ, ਗੀਤ, ਗਿੱਧਾ-ਭੰਗੜਾ, ਹਰਿਆਣਵੀ ਡਾਂਸ ਦੀ ਪੇਸ਼ਕਾਰੀ ਹੋਈ | ਸਕੂਲ ਦੀ ਪ੍ਰਬੰਧਕੀ ਕਮੇਟੀ, ਮਹਿਮਾਨਾਂ ਵਲੋਂ ਖਿਡਾਰੀਆਂ ਦੇ ਨਾਲ ਕੋਚ ਰਣਜੋਤ ਸਿੰਘ ਅਤੇ ਕੋਚ ਪਵਨ ਕੁਮਾਰ ਦਾ ਸਨਮਾਨ ਕੀਤਾ ਗਿਆ | ਪ੍ਰਬੰਧਕਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਬਦਲੇ ਜੀ.ਟੀ.ਬੀ ਕਾਲਜ ਦਾਖਾ ਦੇ ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਮਾਸਟਰ ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਹੋਇਆ | ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਗੱਤਕਾ) ਵਿਚ ਜੇਤੂ ਅੰਜਲੀ, ਅਰੀਤ ਸਿੱਧੂ, ਮੁਸਕਾਨ ਸਿੱਧੂ, ਮਨਜੀਤ ਕੌਰ, ਏਕਮਜੋਤ ਸਿੰਘ, ਜ਼ਿਲ੍ਹਾ ਪੱਧਰ ਉੱਪਰ ਜੋਬਨਪ੍ਰੀਤ ਸਿੰਘ, ਵੀਰਪਾਲ ਸਿੰਘ, ਰੋਹਿਤ, ਅਰਮਾਨਜੀਤ ਸਿੰਘ, ਬੇਅੰਤ ਕੌਰ, ਅਮਨਦੀਪ ਕੌਰ, ਨਵਦੀਪ ਕੌਰ ਦੇ ਨਾਲ ਐਥਲੈਟਿਕਸ ਮੁਕਾਬਲੇ 'ਚ ਚੰਗੇ ਪ੍ਰਦਰਸ਼ਨ ਵਾਲੇ ਖਿਡਾਰੀ ਅਮਰਿੰਦਰ ਸਿੰਘ, ਬੁੱਧਨ, ਦਿਲਪ੍ਰੀਤ ਸਿੰਘ, ਸਾਹਿਲ, ਰੋਹਿਤ (ਜਮਾਤ 10ਵੀਂ), ਰੋਹਿਤ (ਜਮਾਤ 12ਵੀਂ), ਕਰਨਪ੍ਰੀਤ ਸਿੰਘ, ਕੁਸ਼ਤੀ, ਹੋਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੁਖਵੰਤ ਸਿੰਘ, ਜਥੇਦਾਰ ਬਲਵੀਰ ਸਿੰਘ, ਚਰਨਜੀਤ ਸਿੰਘ ਥਿੰਦ, ਹੋਰ ਮਹਿਮਾਨਾਂ ਨੇ ਖੇਡਾਂ ਵਿਚ ਅਜੀਤਸਰ ਸਕੂਲ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਬਿਮਲਜੀਤ ਕੌਰ, ਪਰਵਿੰਦਰ ਕੌਰ, ਪਰਮਜੀਤ ਕੌਰ, ਨਵਪ੍ਰੀਤ ਕੌਰ, ਸ਼ਰਨਦੀਪ ਕੌਰ, ਮਨਪ੍ਰੀਤ ਕੌਰ, ਹਰਕਮਲ ਸਿੰਘ, ਹੋਰ ਮੌਜੂਦ ਰਹੇ |