ਰਾਏਕੋਟ 23 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਸਹਿਬਾਜ਼ਪੁਰਾ ਦੇ ਸਰਪੰਚ ਡਾ. ਬਲਜੀਤ ਸਿੰਘ ਉੱਪਲ ਸਹਿਬਾਜਪੁਰਾ ਦੀ ਮਾਤਾ ਗੁਰਮੇਲ ਕੌਰ ਉੱਪਲ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਚਰਨ ਧੂੜ ਸਾਹਿਬ ਪਿੰਡ ਸਹਿਬਾਜ਼ਪੁਰਾ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗ੍ਰੰਥੀ ਸੁਰਜੀਤ ਸਿੰਘ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ ਦੌਰਾਨ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਬਿਕਰਮਜੀਤ ਸਿੰਘ ਖ਼ਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਆਖਿਆ ਕਿ ਮਾਤਾ-ਪਿਤਾ ਮਨੁੱਖ ਦੇ ਅਨਮੋਲ ਖਜ਼ਾਨਾ ਹਨ, ਜਿੰਨ੍ਹਾਂ ਦੀ ਬਦੌਲਤ ਵਿਅਕਤੀ ਆਪਣੇ ਜੀਵਨ ਵਿਚ ਅੱਗੇ ਵੱਧਦੇ ਹਨ ਅਤੇ ਤਰੱਕੀ ਕਰਦੇ ਹਨ | ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਸੇਵਾ-ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਮਾਤਾ ਗੁਰਮੇਲ ਕੌਰ ਉੱਪਲ ਦੀ ਮੌਤ ਜਿੱਥੇ ਇਕ ਅਸਹਿ ਵਿਛੋੜਾ ਹੈ, ਉੱਥੇ ਹੀ ਡਾ. ਬਲਜੀਤ ਸਿੰਘ ਉੱਪਲ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ | ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਗਈ | ਮਾਤਾ ਗੁਰਮੇਲ ਕੌਰ ਉੱਪਲ ਦੀ ਯਾਦ 'ਚ ਪਰਿਵਾਰ ਤਰਫ਼ੋਂ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਸਿੱਖਿਆ ਸੰਸਥਾਵਾਂ ਨੂੰ ਦਾਨ ਦਿੱਤਾ ਗਿਆ | ਇਸ ਸਮੇਂ ਸਟੇਜ਼ ਸਕੱਤਰ ਦੀ ਸੇਵਾ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ ਵਲੋਂ ਨਿਭਾਈ ਗਈ | ਇਸ ਮੌਕੇ ਸਰਪੰਚ ਮਨਦੀਪ ਕੌਰ ਉੱਪਲ, ਮਨਜਿੰਦਰ ਕੌਰ ਉੱਪਲ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਆੜ੍ਹਤੀਆਂ ਸੁਰੇਸ਼ ਗਰਗ, ਜਸਵਿੰਦਰ ਕੌਰ, ਜਗਦੇਵ ਸਿੰਘ ਤਾਜਪੁਰ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਸਾਬਕਾ ਸਰਪੰਚ ਦਰਸ਼ਨ ਸਿੰਘ ਮਾਨ ਸਹਿਬਾਜ਼ਪੁਰਾ, ਸਾਬਕਾ ਸਰਪੰਚ ਸਵਰਨ ਸਿੰਘ ਸਹਿਬਾਜ਼ਪੁਰਾ, ਗੁਰਮਨਪ੍ਰੀਤ ਸਿੰਘ ਗੋਲਡੀ ਸਹਿਬਾਜ਼ਪੁਰਾ ਸਾਬਕਾ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਉੱਪਲ, ਮੁਖਤਿਆਰ ਸਿੰਘ ਉੱਪਲ, ਸਾਬਕਾ ਸਰਪੰਚ ਡਾ. ਸੁਖਦੇਵ ਸਿੰਘ ਕੇਡੀ ਗੋਬਿੰਦਗੜ੍ਹ, ਸਰਪੰਚ ਪਿ੍ਤਪਾਲ ਸਿੰਘ ਜੇਪੀ ਜਲਾਲਦੀਵਾਲ, ਸਰਪੰਚ ਗੁਰਦੀਪ ਸਿੰਘ ਕੁਤਬਾ, ਅਜਮੇਰ ਸਿੰਘ ਉੱਪਲ, ਜਗਸੀਰ ਸਿੰਘ ਗਰੇਵਾਲ, ਜਗਸੀਰ ਸਿੰਘ ਉੱਪਲ, ਪੰਚ ਜਰਨੈਲ ਸਿੰਘ, ਪੰਚ ਕੁਲਵੰਲ ਸਿੰਘ, ਪੰਚ ਹਰਜੀਤ ਸਿੰਘ, ਪੰਚ ਜੱਸੀ ਰਾਜਾ, ਪੰਚ ਸਵਰਨ ਸਿੰਘ, ਪੰਚ ਕੇਵਲ ਸਿੰਘ, ਪੰਚ ਲਖਵੀਰ ਸਿੰਘ, ਪੰਚ ਸ਼ਿਵਲਾਲ ਸਿੰਘ, ਪੰਚ ਪਰਮਜੀਤ ਸਿੰਘ, ਰਘਵੀਰ ਸਿੰਘ, ਕੈਪਟਨ ਬਚਿੱਤਰ ਸਿੰਘ, ਕੈਪਟਨ ਜਗਰੂਪ ਸਿੰਘ, ਪਰਮਿੰਦਰ ਸਿੰਘ ਕੈਲਾ, ਰਣਜੀਤ ਸਿੰਘ ਰਾਏ, ਐਪਲ ਸਿੰਘ, ਪ੍ਰਧਾਨ ਵੇਰਕਾ ਡੇਅਰੀ ਸੁਖਵਿੰਦਰ ਸਿੰਘ, ਬਲਵੰਤ ਸਿੰਘ ਸੁੱਖਾ ਕਲਿਆਣ, ਤੇਜ਼ਾ ਸਿੰਘ ਬੈਂਸ, ਹਰਦੀਪ ਸਿੰਘ ਦੀਪਾ, ਹੈਪੀ ਖਿਆਲੀ, ਨਿਰਮਲ ਸਿੰਘ ਨਿੰਮਾ ਜਲਾਲਦੀਵਾਲ, ਡਾ.ਜੁਗਰਾਜ ਸਿੰਘ ਰਾਜਗੜ੍ਹ, ਮਾ.ਅਮਿਤ ਰਾਏਕੋਟ, ਰਾਜਕੁਮਾਰ ਸੁਧਾਰ, ਕਾਮਰੇਡ ਦਰਸ਼ਨ ਸਿੰਘ, ਬਲਜਿੰਦਰ ਸਿੰਘ ਸਹਿਬਾਜ਼ਪੁਰਾ, ਮਨਪ੍ਰੀਤ ਸਿੰਘ ਸਹਿਬਾਜ਼ਪੁਰਾ, ਡਾ. ਗੁਰਦੀਪ ਸਿੰਘ ਜੌਹਲਾਂ, ਰਮਨ ਸੰਧੂ ਗਰੇਵਾਲ, ਨਿਰਮਲ ਸਿੰਘ ਸਹਿਬਾਜ਼ਪੁਰਾ, ਏ.ਐੱਸ.ਆਈ ਲਖਵੀਰ ਸਿੰਘ ਚੌਂਕੀ ਇੰਚਾਰਜ ਜਲਾਲਦੀਵਾਲ, ਏ.ਐਸ.ਆਈ ਸਿਕੰਦਰ ਸਿੰਘ, ਸ਼ਰਨਾ ਸਿੰਘ ਜੌਹਲਾਂ ਆਦਿ ਹਾਜ਼ਰ ਸਨ |