30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿੰਡ ਰਾਮਗੜ੍ਹ ਭੁੱਲਰ ਵਿਖੇ ਲੈਬ ਟੈਸਟਾਂ ਦਾ ਕੈਂਪ ਲਗਾਇਆ ਕਮਲਜੀਤ ਕੌਰ ਮਹਿਲਾ ਕਾਂਗਰਸ ਹਲਕਾ ਜਗਰਾਉਂ ਦੀ ਪ੍ਰਧਾਨ ਨਿਯੁਕਤ

ਜਗਰਾਉਂ, 30 ਸਤੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਵਲੋਂ ਜਗਰਾਉਂ ’ਚ ਆਪਣੀਆਂ ਸਰਗਰਮੀਆਂ ਇਕਦਮ ਤੇਜ਼ ਕਰ ਦਿੱਤੀਆਂ ਹਨ, ਜਿਸ ਦੇ ਅਧੀਨ ਅੱਜ ਜਗਰਾਉਂਂ ਮਹਿਲਾ ਕਾਂਗਰਸ ਦੀ ਇਕਾਈ ਬਣਾਈ ਗਈ ਹੈ। ਇਸ ਸਬੰਧੀ ਪਿੰਡ ਕਮਾਲਪੁਰਾ ਵਿੱਚ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ ਦੀ ਅਗਵਾਈ ਵਿਚ ਕਾਂਗਰਸ ਦੀ ਮੀਟਿੰਗ ਹੋਈ, ਜਿਸ ਚ ਹਲਕਾ ਇੰਚਾਰਜ ਕਾਂਗਰਸ ਜਗਤਾਰ ਸਿੰਘ ਹਿਸੋਵਾਲ ਸਮੇਤ ਕਾਂਗਰਸ ਦੇ ਕਈ ਆਗੂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 01-10-2026
ਜਗਰਾਉਂ, 30 ਸਤੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਵਲੋਂ ਜਗਰਾਉਂ ’ਚ ਆਪਣੀਆਂ ਸਰਗਰਮੀਆਂ ਇਕਦਮ ਤੇਜ਼ ਕਰ ਦਿੱਤੀਆਂ ਹਨ, ਜਿਸ ਦੇ ਅਧੀਨ ਅੱਜ ਜਗਰਾਉਂਂ ਮਹਿਲਾ ਕਾਂਗਰਸ ਦੀ ਇਕਾਈ ਬਣਾਈ ਗਈ ਹੈ। ਇਸ ਸਬੰਧੀ ਪਿੰਡ ਕਮਾਲਪੁਰਾ ਵਿੱਚ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ ਦੀ ਅਗਵਾਈ ਵਿਚ ਕਾਂਗਰਸ ਦੀ ਮੀਟਿੰਗ ਹੋਈ, ਜਿਸ ਚ ਹਲਕਾ ਇੰਚਾਰਜ ਕਾਂਗਰਸ ਜਗਤਾਰ ਸਿੰਘ ਹਿਸੋਵਾਲ ਸਮੇਤ ਕਾਂਗਰਸ ਦੇ ਕਈ ਆਗੂ ਸ਼ਾਮਿਲ ਹੋਏ। ਇਸ ਮੌਕੇ ਕਮਲਜੀਤ ਕੌਰ ਕਮਾਲਪੁਰਾ ਨੂੰ ਮਹਿਲਾ ਕਾਂਗਰਸ ਜਗਰਾਉਂ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਾਲ ਹੀ ਪ੍ਰਧਾਨ ਕਮਲਜੀਤ ਕੌਰ ਨੂੰ ਮਹਿਲਾ ਵਿੰਗ ਦੀਆਂ ਨਿਯੁਕਤੀਆਂ ਕਰਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਨਦੀਪ ਕੌਰ ਗਰੇਵਾਲ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਲਾਵਾਂ ਦਾ ਵੱਡਾ ਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਇਸ ਵਾਰ ਮਹਿਲਾਵਾਂ ਨੂੰ ਵੱਡੇ ਪੱਧਰ ’ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਯੋਗ ਨੁਮਾਇਦਗੀ ਦਿੱਤੀ ਜਾਵੇਗੀ। ਇਸ ਮੌਕੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਨਵ ਨਿਯੁਕਤ ਮਹਿਲਾ ਪ੍ਰਧਾਨ ਕਮਲਜੀਤ ਕੌਰ ਕਮਾਲਪੁਰਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਮਹਿਲਾ ਆਗੂ ਹਰਜੀਤ ਕੌਰ ਗਰੇਵਾਲ, ਹਰਜੀਤ ਸਿੰਘ ਸਿੱਧੂ, ਇਕਬਾਲ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ ਕਮਾਲਪੁਰਾ, ਪਿਆਰਾ ਸਿੰਘ ਹੀਰ, ਦਰਸ਼ਨ ਸਿੰਘ ਪ੍ਰਧਾਨ, ਹਰਜੀਤ ਸਿੰਘ ਚੀਮਾ, ਹਰਜਿੰਦਰ ਸਿੰਘ ਚੀਮਾ, ਮੱਖਣ ਸਿੰਘ, ਅਵਤਾਰ ਸਿੰਘ ਤਾਰੀ, ਅਮਰਜੀਤ ਸਿੰਘ ਹੀਰ ਤੇ ਸੁਖਵਿੰਦਰ ਸਿੰਘ ਬਾਸੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਬਿਹਤਰੀ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ- ਵਿਧਾਇਕ ਸੰਗੋਵਾਲ ਅਗਲੀ ਖ਼ਬਰ ਬੀ.ਪੀ.ਈ.ਓ. ਸੰਧੂ ਵਲੋਂ ਪ੍ਰਾਇਮਰੀ ਤੋਂ ਮਾਸਟਰ ਕੇਡਰ ਪਦਉੱਨਤ ਹੋਏ ਅਧਿਆਪਕਾਂ ਨੂੰ ਵਧਾਈ
Ad Position 24