ਮੰਡੀ ਮੁੱਲਾਂਪੁਰ-ਦਾਖਾ: ਸੰਵਿਧਾਨ ਦਿਵਸ ’ਤੇ ਅੰਬੇਡਕਰ ਭਵਨ ਵਿਖੇ ਡਾ. ਭੀਮ ਰਾਓ ਦੇ ਬੁੱਤ ’ਤੇ ਫੁੱਲ ਮਲਾਵਾਂ ਕੀਤੀਆਂ ਭੇਟ
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਮਾਜਿਕ ਤੇ ਆਰਥਿਕ ਨਿਆਂ ਦੀ ਭਾਵਨਾ ਵਾਲਾ ਭਾਰਤੀ ਸੰਵਿਧਾਨ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆ ਦੇ ਉੱਜਵਲ ਭਵਿੱਖ ਦਾ ਜ਼ਾਮਨ ਹੈ, ਇਹ ਪ੍ਰਗਟਾਵਾ 26 ਨਵੰਬਰ ਸੰਵਿਧਾਨ ਦਿਵਸ ਮੌਕੇ ਸੰਵਿਧਾਨ ਨੂੰ ਆਪਣਾ ਸਤਿਕਾਰ ਭੇਂਟ ਕਰਦਿਆ ਡਾ: ਬੀ. ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ-ਦਾਖਾ ਦੇ ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ ਵਲੋਂ ਅੰਬੇਡਕਰ ਭਵਨ ਵਿਖੇ ਬਾਬਾ ਸਾਹਿਬ ਡਾ: ਬੀ.
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਮਾਜਿਕ ਤੇ ਆਰਥਿਕ ਨਿਆਂ ਦੀ ਭਾਵਨਾ ਵਾਲਾ ਭਾਰਤੀ ਸੰਵਿਧਾਨ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆ ਦੇ ਉੱਜਵਲ ਭਵਿੱਖ ਦਾ ਜ਼ਾਮਨ ਹੈ, ਇਹ ਪ੍ਰਗਟਾਵਾ 26 ਨਵੰਬਰ ਸੰਵਿਧਾਨ ਦਿਵਸ ਮੌਕੇ ਸੰਵਿਧਾਨ ਨੂੰ ਆਪਣਾ ਸਤਿਕਾਰ ਭੇਂਟ ਕਰਦਿਆ ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ-ਦਾਖਾ ਦੇ ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ ਵਲੋਂ ਅੰਬੇਡਕਰ ਭਵਨ ਵਿਖੇ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਜੀ ਦੇ ਬੁੱਤ ’ਤੇ ਨਤਮਸਤਕ, ਫੁੱਲ ਮਲਾਵਾਂ ਅਰਪਣ ਕਰਦਿਆਂ ਕੀਤਾ। ਉਨ੍ਹਾ ਨਾਲ ਜਨਰਲ ਸਕੱਤਰ ਬਲਦੇਵ ਸਿੰਘ ਕਲੇਰ, ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਕਰਮਜੀਤ ਸਿੰਘ, ਹਰਦੇਵ ਸਿੰਘ ਰਿਟਾ: ਮੈਨੇਜਰ ਪੀ.ਐੱਨ.ਬੀ, ਖ਼ਜ਼ਾਨਚੀ ਸੁਖਮਿੰਦਰ ਸਿੰਘ ਮੋਹੀ, ਮੀਤ ਪ੍ਰਧਾਨ ਸੂਬੇਦਾਰ ਮੇਜਰ ਜਸਵੰਤ ਸਿੰਘ ਭੱਟੀ, ਮੀਤ ਪ੍ਰਧਾਨ ਨਿਰਮਲ ਸਿੰਘ ਕੈਲਪੁਰ, ਪੱਤਰਕਾਰ ਮਲਕੀਤ ਸਿੰਘ ਭੱਟੀਆਂ, ਸੰਯੁਕਤ ਸਕੱਤਰ ਪ੍ਰੀਤਮ ਸਿੰਘ, ਡਾ: ਧਰਮਪਾਲ ਸਿੰਘ ਗਹੌਰ, ਬਲਜਿੰਦਰ ਸਿੰਘ ਪੱਪਾ, ਲੈਕ: ਲਾਲ ਸਿੰਘ , ਆਡੀਟਰ ਰਣਜੀਤ ਸਿੰਘ, ਸੋਹਣ ਸਿੰਘ (ਸੁਪਰਡੈਂਟ ਰੇਲਵੇ), ਰਿਟਾ: ਪ੍ਰਿੰਸੀਪਲ ਰਜਿੰਦਰ ਸਿੰਘ ਸੁਧਾਰ ਮੌਜੂਦ ਰਹੇ। ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਕਰਮਜੀਤ ਸਿੰਘ ਕਲੇਰ ਭਾਰਤ ਦੇ ਸੰਵਿਧਾਨ ਦਿਵਸ ਨੂੰ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੀ ਸੋਚ ਦੱਸਦਿਆਂ ਕਿਹਾ ਕਿ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਨ ਵਲੋਂ ਸਾਡੀਆਂ ਅਮੀਰ ਪ੍ਰੰਪਰਾਵਾਂ ਧਰਮ, ਭਸ਼ਾਵਾਂ ਨੂੰ ਮੁੱਖ ਰੱਖਦਿਆਂ ਸੰਵਿਧਾਨ ਲਿਖਿਆ ਗਿਆ। ਡਾ: ਬੀ.ਆਰ ਅੰਬੇਕਰ ਦੇ ਸਮੁੱਚੇ ਅਹੁਦੇਦਾਰਾਂ ਸੰਵਿਧਾਨ ਦਿਵਸ ਮੌਕੇ ਇਕੱਤਰਤਾ ’ਚ ਬਾਬਾ ਸਾਹਿਬ ਦਾ ਸੁਨੇਹਾ ਸਾਂਝਾ ਕਰਦਿਆਂ ਗੱਲ ਤੋਰੀ ਕਿ ਜੀਵਨ ਨੂੰ ਉਦੇਸ਼ ਪੂਰਨ ਅਤੇ ਆਸ਼ਾਵਾਦੀ ਰੱਖਣਾ ਚਾਹੀਦਾ।