26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਅੰਤਰ-ਜ਼ਿਲ੍ਹਾ ਪ੍ਰਾਇਮਰੀ ਖੇਡ ਮੁਕਾਬਲੇ ਸ਼ੁਰੂ

ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ। ਰਾਜ ਭਰ ਦੇ ਵੱਖੋ-ਵੱਖ ਜਿਲਿ੍ਹਆਂ ’ਚੋਂ ਪਹੁੰਚੀਆਂ ਟੀਮਾਂ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਲਈ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਨੋਜ ਕੁਮਾਰ ਉਚੇਚਾ ਪਹੁੰਚੇ।

Ad Position 21
No active advertisement
ਅਜੀਤ ਡੈਸਕ 27-11-2026
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ। ਰਾਜ ਭਰ ਦੇ ਵੱਖੋ-ਵੱਖ ਜਿਲਿ੍ਹਆਂ ’ਚੋਂ ਪਹੁੰਚੀਆਂ ਟੀਮਾਂ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਲਈ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਨੋਜ ਕੁਮਾਰ ਉਚੇਚਾ ਪਹੁੰਚੇ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਪ) ਨਾਲ ਪ੍ਰਿੰਸੀਪਲ ਗੁਰਜੰਟ ਸਿੰਘ, ਬੀ.ਪੀ.ਈ.ਓ. ਪਰਮਜੀਤ ਸਿੰਘ, ਬੀ.ਪੀ.ਈ.ਓ ਰਮਨਜੀਤ ਸਿੰਘ ਸੰਧੂ, ਡੀ.ਪੀ. ਕੁਲਦੀਪ ਸਿੰਘ, ਹੈੱਡ ਟੀਚਰ ਸ਼ਰਨਜੀਤ ਕੌਰ ਦਾਖਾ, ਜਗਦੀਪ ਸਿੰਘ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ, ਹੋਰ ਮੌਜੂਦ ਸਨ। ਅੰਤਰ ਜ਼ਿਲ੍ਹਾ ਲੜਕੀਆਂ ਦੇ ਅੰਡਰ-11 ਫੁੱਟਬਾਲ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸੰਗਰੂਰ ਟੀਮ 3-0 ਗੋਲ ਦੇ ਫ਼ਰਕ ਨਾਲ ਜੇਤੂ ਸ਼ੁਰਆਤ ਕੀਤੀ। ਕਪੂਰਥਲਾ ਜ਼ਿਲ੍ਹਾ ਟੀਮ ਨੇ 2-0 ਨਾਲ ਜਲੰਧਰ ਨੂੰ ਅਤੇ ਬਰਨਾਲਾ ਜ਼ਿਲ੍ਹਾ ਟੀਮ ਨੇ ਮੋਹਾਲੀ ਟੀਮ ਨੂੰ ਹਰਾ ਕੇ ਆਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਅੰਡਰ-11 ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਸਮੇਂ ਜ਼ਿਲ੍ਹਾ ਫਰੀਦਕੋਟ ਟੀਮ 3-0 ਗੋਲ ਦੇ ਫਰਕ ਨਾਲ ਅੰਮ੍ਰਿਤਸਰ ਜ਼ਿਲ੍ਹਾ ਟੀਮ ਨੂੰ ਹਰਾਇਆ। ਜਲੰਧਰ ਜ਼ਿਲ੍ਹਾ ਟੀਮ ਸ੍ਰੀ ਫਤਿਹਗੜ੍ਹ ਜਿਲ੍ਹਾ ਟੀਮ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪਹੁੰਚੀ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਪੜ੍ਹਾਈ ਕਰ ਰਹੇ ਨੌਜਵਾਨਾਂ ਨੇ ਸਮਾਜ ਸੇਵਾ ਦੀ ਮਿਸਾਲ ਕੀਤੀ ਕਾਇਮ ਸਰਕਾਰੀ ਪ੍ਰਾਇਮਰੀ ਸਕੂਲ ਰਾਜੋਆਣਾ ਕਲਾਂ... ਅਗਲੀ ਖ਼ਬਰ ‘ ਆਪ’ ਦੀ ਮੋਗਾ ਵਿਖੇ ਹੋ ਰਹੀ ਰੈਲੀ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਕਰਨਾ ਪਿਆ ਸਾਹਮਣਾ
Ad Position 24