26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਵੇਰ-ਸ਼ਾਮ ਦੇ ਬਿਜਲੀ ਪਾਵਰਕੱਟ, ਸੁਆਣੀਆਂ ਤੇ ਡੇਅਰੀ ਧੰਦੇ ਦੀਆਂ ਮੁਸ਼ਕਿਲਾਂ ਵਧਾਈਆਂ

ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਲੱਗ ਰਹੇ ਬਿਜਲੀ ਕੱਟਾਂ ਨੇ ਘਰੇਲੂ ਖ਼ਪਤਕਾਰਾਂ ਦੇ ਨਾਲ ਕਾਰੋਬਾਰੀ ਅਦਾਰਿਆਂ ਦੇ ਨੱਕ ’ਚ ਦਮ ਲਿਆ ਰੱਖਿਆ। ਸਿਆਲ਼ੂ ਰੁੱਤ (ਸਰਦੀਆਂ) ਦੀ ਆਮਦ ਵਾਲੇ ਦਿਨਾਂ ’ਚ ਲੋਕਾਂ ਅਜਿਹੇ ਬਿਜਲੀ ਕੱਟ ਕਦੀ ਨਹੀਂ ਦੇਖੇ, ਜੋ ਅੱਜ ਦੇ ਦਿਨਾਂ ’ਚ ਲੱਗ ਰਹੇ ਹਨ।

Ad Position 21
No active advertisement
ਅਜੀਤ ਡੈਸਕ 27-11-2026
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਲੱਗ ਰਹੇ ਬਿਜਲੀ ਕੱਟਾਂ ਨੇ ਘਰੇਲੂ ਖ਼ਪਤਕਾਰਾਂ ਦੇ ਨਾਲ ਕਾਰੋਬਾਰੀ ਅਦਾਰਿਆਂ ਦੇ ਨੱਕ ’ਚ ਦਮ ਲਿਆ ਰੱਖਿਆ। ਸਿਆਲ਼ੂ ਰੁੱਤ (ਸਰਦੀਆਂ) ਦੀ ਆਮਦ ਵਾਲੇ ਦਿਨਾਂ ’ਚ ਲੋਕਾਂ ਅਜਿਹੇ ਬਿਜਲੀ ਕੱਟ ਕਦੀ ਨਹੀਂ ਦੇਖੇ, ਜੋ ਅੱਜ ਦੇ ਦਿਨਾਂ ’ਚ ਲੱਗ ਰਹੇ ਹਨ। ਦਿਹਾਤੀ ਖੇਤਰ ’ਚ ਸਵੇਰ-ਸ਼ਾਮ ਦੇ ਵੱਡੇ ਪਾਵਰਕੱਟਾਂ ਨੇ ਘਰਾਂ ਅੰਦਰ ਸੁਆਣੀਆਂ ਅਤੇ ਡੇਅਰੀ ਧੰਦਾ ਕਰ ਰਹੇ ਲੋਕਾਂ ਦੇ ਨੱਕ ’ਚ ਦਮ ਲਿਆ ਰੱਖਿਆ। ਆਪ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਜਲੀ ਵਾਧੂ ਬਿਆਨ ਭਵਿੱਖ ਦਾ ਵੱਡਾ ਸੁਪਨਾ ਬਣ ਗਿਆ। ਬਿਜਲੀ ਅਧਿਕਾਰੀਆਂ ਕੋਲ ਬੇਲੋੜੇ ਬਿਜਲੀ ਕੱਟਾਂ ਬਾਰੇ ਉਨ੍ਹਾਂ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ। ਕੁਝ ਲੋਕਾਂ ਦਾ ਕਹਿਣਾ ਕਿ ਰੋਪੜ, ਗੋਇੰਦਵਾਲ, ਤਲਵੰਡੀ ਸਾਬੋ, ਰਾਜਪੁਰਾ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋਣ ਨਾਲ ਸਰਦੀ ਵਧਣ ਦੇ ਬਾਵਜੂਦ ਵੀ ਬਿਜਲੀ ਪੂਰੀ ਨਹੀਂ ਹੋ ਰਹੀ। ਡੇਅਰੀ ਧੰਦਾ ਪ੍ਰਭਾਵਿਤ ਹੋਣ ਵਾਂਗ ਛੋਟੇ ਕਾਰੋਬਾਰੀ ਵੀ ਬਿਜਲੀ ਕੱਟਾਂ ਤੋਂ ਪਰੇਸ਼ਾਨ ਹਨ, ਹੋਰ ਤਾਂ ਹੋਰ ਵਿਆਹਾਂ ਦੇ ਦਿਨ ਹੋਣ ਕਰਕੇ ਮੈਰਿਜ ਪੈਲੇਸ ਹੋਟਲਾਂ ਨੂੰ ਬਿਜਲੀ ਕੱਟ ਚੁਣੌਤੀ ਦਾ ਸਾਹਮਣਾ ਕਰਦਿਆਂ ਮਹਿੰਗਾ ਭਾਅ ਡੀਜ਼ਲ ਫੂਕਣਾ ਪੈ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹਿੱਤਾਂ ਲਈ ਸ਼ੁੱਭ ਅਕਾਲੀ-ਭਾਜਪਾ ਗੱਠਜੋੜ- ਝੱਮਟ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24