26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਰਾਏਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਲਈ 12 ਅਤੇ ਬਲਾਕ ਸੰਮਤੀ ਲਈ 83 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ

Ad Position 21
No active advertisement
ਅਜੀਤ ਡੈਸਕ 08-12-2025
ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-14 ਦਸੰਬਰ ਨੂੰ ਪੈਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਵਾਪਿਸ ਲੈਣ ਸਮੇਂ ਪੰਚਾਇਤ ਸੰਮਤੀ ਰਾਏਕੋਟ ਤੋਂ 83 ਉਮੀਦਵਾਰ ਚੋਣ ਮੈਦਾਨ ਵਿਚ ਬਾਕੀ ਰਹਿ ਗਏ ਹਨ ਅਤੇ 31 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਪੱਤਰ ਵਾਪਿਸ ਲੈ ਲਏ ਹਨ, ਜਦਕਿ ਬੀਤੀ ਕੱਲ੍ਹ ਕਾਗਜ਼ਾਂ ਦੀ ਪੜਤਾਲ ਦੌਰਾਨ ਸੁਧਾਰ ਜ਼ੋਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰ ਜਸਪ੍ਰੀਤ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ 115 ਉਮੀਦਵਾਰਾਂ ਵਿਚੋਂ 114 ਬਾਕੀ ਰਹਿ ਗਏ ਹਨ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫ਼ਸਰ ਪਾਇਲ ਗੋਇਲ ਨੇ ਦੱਸਿਆ ਕਿ ਬਲਾਕ ਸੰਮਤੀ ਰਾਏਕੋਟ ਲਈ ਚੋਣ ਮੈਦਾਨ ਰਹਿੰਦੇ 83 ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ | ਜਿਸ ਦੌਰਾਨ ਜ਼ੋਨ ਨੰਬਰ-01 ਤਲਵੰਡੀ ਰਾਏ ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਕਮਲਜੀਤ ਕੌਰ ਨੂੰ ਝਾੜੂ, ਭਾਜਪਾ ਉਮੀਦਵਾਰ ਕਮਲਜੀਤ ਕੌਰ ਨੂੰ ਕਮਲ ਦਾ ਫੁੱਲ, ਅਕਾਲੀ ਉਮੀਦਵਾਰ ਰੁਪਿੰਦਰ ਕੌਰ ਨੂੰ ਤੱਕੜੀ, ਜ਼ੋਨ ਨੰਬਰ-02 ਬੁਰਜ ਹਰੀ ਸਿੰਘ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਸਿੰਘ ਗਰੇਵਾਲ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਝਾੜੂ ਤੇ ਅਜ਼ਾਦ ਉਮੀਦਵਾਰ ਗਗਨਦੀਪ ਸਿੰਘ ਨੂੰ ਕਰੇਨ, ਜ਼ੋਨ ਨੰਬਰ-03 ਐਤੀਆਣਾ ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਸੁਖਮਿੰਦਰ ਕੌਰ ਨੂੰ ਝਾੜੂ, ਜ਼ੋਨ ਨੰਬਰ-04 ਸੁਧਾਰ ਤੋਂ ਕਾਂਗਰਸੀ ਉਮੀਦਵਾਰ ਭਗਵੰਤ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਬਲਵਿੰਦਰ ਸਿੰਘ ਨੂੰ ਝਾੜੂ, ਅਕਾਲੀ ਉਮੀਦਵਾਰ ਜਗਤਾਰ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-05 ਅੱਬੂਵਾਲ ਤੋਂ ਕਾਂਗਰਸੀ ਉਮੀਦਵਾਰ ਵਤਨਵੀਰ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਗੁਰਮੁੱਖ ਸਿੰਘ ਨੂੰ ਝਾੜੂ, ਭਾਜਪਾ ਉਮੀਦਵਾਰ ਅਵਤਾਰ ਸਿੰਘ ਨੂੰ ਕਮਲ ਦਾ ਫੁੱਲ, ਅਕਾਲੀ ਉਮੀਦਵਾਰ ਮਨਦੀਪ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-06 ਅਕਾਲਗੜ੍ਹ ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਹਰਦੀਪ ਸਿੰਘ ਨੂੰ ਝਾੜੂ, ਭਾਜਪਾ ਉਮੀਦਵਾਰ ਪਵਨ ਕੁਮਾਰ ਨੂੰ ਕਮਲ ਦਾ ਫੁੱਲ, ਅਕਾਲੀ ਉਮੀਦਵਾਰ ਮਨਦੀਪ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-07 ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਕਿਰਨਜੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਚਰਨਜੀਤ ਕੌਰ ਨੂੰ ਝਾੜੂ, ਜ਼ੋਨ ਨੰਬਰ-08 ਟੂਸਾ ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਬਲਜੀਤ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਨੀਲਮ ਨੂੰ ਤੱਕੜੀ, ਜ਼ੋਨ ਨੰਬਰ-09 ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਮਨਦੀਪ ਕੌਰ ਨੂੰ ਝਾੜੂ, ਭਾਜਪਾ ਉਮੀਦਵਾਰ ਮਨਜੀਤ ਕੌਰ ਨੂੰ ਕਮਲ ਦਾ ਫੁੱਲ, ਜ਼ੋਨ ਨੰਬਰ-10 ਆਂਡਲੂ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਕਿਰਨਦੀਪ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਰਵਨਜੀਤ ਕੌਰ ਨੂੰ ਤੱਕੜੀ, ਜ਼ੋਨ ਨੰਬਰ-11 ਪੱਖੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਚੰਦਰ ਕਾਂਤਾ ਕੱਕੜ ਨੂੰ ਝਾੜੂ, ਅਕਾਲੀ ਉਮੀਦਵਾਰ ਸਰਬਜੀਤ ਕੌਰ ਨੂੰ ਤੱਕੜੀ, ਜ਼ੋਨ ਨੰਬਰ-12 ਡਾਂਗੋਂ ਤੋਂ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਦਲਜੀਤ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਜਸਕਰਨ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-13 ਰਛੀਨ ਤੋਂ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਗਾਂਧੀ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਗੁਰਵਿੰਦਰ ਸਿੰਘ ਨੂੰ ਝਾੜੂ, ਬਸਪਾ ਉਮੀਦਵਾਰ ਹਰਗੋਬਿੰਦ ਸਿੰਘ ਨੂੰ ਹਾਥੀ, ਅਕਾਲੀ ਉਮੀਦਵਾਰ ਹਰਬੰਸ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-14 ਬੜੂੰਦੀ ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਮਨਜੀਤ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਚਰਨਜੀਤ ਕੌਰ ਨੂੰ ਤੱਕੜੀ, ਜ਼ੋਨ ਨੰਬਰ-15 ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਜਸ਼ਨਦੀਪ ਸਿੰਘ ਨੂੰ ਝਾੜੂ, ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਕਮਲ ਦਾ ਫੁੱਲ, ਅਕਾਲੀ ਉਮੀਦਵਾਰ ਬਲਵੀਰ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-16 ਜੌਹਲਾਂ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਗੁਰਦੀਪ ਸਿੰਘ ਸਿੱਧੂ ਨੂੰ ਝਾੜੂ, ਅਕਾਲੀ ਉਮੀਦਵਾਰ ਜਸਵੰਤ ਸਿੰਘ ਬੜਿੰਗ ਨੂੰ ਤੱਕੜੀ, ਜ਼ੋਨ ਨੰਬਰ-17 ਸਹਿਬਾਜ਼ਪੁਰਾ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਗੁਰਜੀਤ ਕੌਰ ਨੂੰ ਝਾੜੂ, ਭਾਜਪਾ ਉਮੀਦਵਾਰ ਪ੍ਰਵੀਨ ਕੌਰ ਨੂੰ ਕਮਲ ਦਾ ਫੁੱਲ, ਅਕਾਲੀ ਉਮੀਦਵਾਰ ਕਰਮਜੀਤ ਕੌਰ ਨੂੰ ਤੱਕੜੀ, ਜ਼ੋਨ ਨੰਬਰ-18 ਜਲਾਲਦੀਵਾਲ ਤੋਂ ਕਾਂਗਰਸੀ ਉਮੀਦਵਾਰ ਪਿ੍ਤਪਾਲ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਮਨਪ੍ਰੀਤ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਹਰਮਿੰਦਰ ਕੌਰ ਨੂੰ ਤੱਕੜੀ, ਜ਼ੋਨ ਨੰਬਰ-19 ਬੋਪਾਰਾਏ ਖੁਰਦ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਅੰਮਿ੍ਤਪਾਲ ਕੌਰ ਨੂੰ ਝਾੜੂ, ਭਾਜਪਾ ਉਮੀਦਵਾਰ ਜਸਵੀਰ ਕੌਰ ਨੂੰ ਕਮਲ ਦਾ ਫੁੱਲ, ਜ਼ੋਨ ਨੰਬਰ-20 ਬੱਸੀਆਂ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਉੱਪਲ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਜਗਦੇਵ ਸਿੰਘ ਨੂੰ ਝਾੜੂ, ਅਕਾਲੀ ਉਮੀਦਵਾਰ ਜਗਰਾਜ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-21 ਨੱਥੋਵਾਲ ਤੋਂ ਕਾਂਗਰਸੀ ਉਮੀਦਵਾਰ ਮੱਘਰ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਜਗਰਾਜ ਸਿੰਘ ਨੂੰ ਝਾੜੂ, ਅਕਾਲੀ ਉਮੀਦਵਾਰ ਬਲਜਿੰਦਰ ਸਿੰਘ ਨੂੰ ਤੱਕੜੀ, ਜ਼ੋਨ ਨੰਬਰ-22 ਝੋਰੜਾਂ ਤੋਂ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਅਮਰਜੀਤ ਕੌਰ ਨੂੰ ਝਾੜੂ, ਅਕਾਲੀ ਉਮੀਦਵਾਰ ਪਰਮਜੀਤ ਕੌਰ ਨੂੰ ਤੱਕੜੀ, ਜ਼ੋਨ ਨੰਬਰ-23 ਕਲਸੀਆਂ ਤੋਂ ਕਾਂਗਰਸੀ ਉਮੀਦਵਾਰ ਗੁਰਮੇਲ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਜਸਪਿੰਦਰ ਸਿੰਘ ਨੂੰ ਝਾੜੂ, ਅਕਾਲੀ ਉਮੀਦਵਾਰ ਕੁਲਵੰਤ ਸਿੰਘ ਬੱਗੂ ਨੂੰ ਤੱਕੜੀ, ਅਜ਼ਾਦ ਉਮੀਦਵਾਰ ਇਕਬਾਲ ਸਿੰਘ ਨੂੰ ਬੈਂਚ, ਅਜ਼ਾਦ ਉਮੀਦਵਾਰ ਹਰਜੀਤ ਸਿੰਘ ਨੂੰ ਮੰਜਾ, ਜ਼ੋਨ ਨੰਬਰ-24 ਬਿੰਜਲ ਤੋਂ ਕਾਂਗਰਸੀ ਉਮੀਦਵਾਰ ਰਛਪਾਲ ਸਿੰਘ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਲਖਵਿੰਦਰ ਸਿੰਘ ਨੂੰ ਝਾੜੂ, ਅਕਾਲੀ ਉਮੀਦਵਾਰ ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ ਬੁਰਜ ਨਕਲੀਆਂ ਨੂੰ ਤੱਕੜੀ, ਭਾਜਪਾ ਉਮੀਦਵਾਰ ਬੁੱਧ ਸਿੰਘ ਨੂੰ ਕਮਲ ਦਾ ਫੁੱਲ, ਜ਼ੋਨ ਨੰਬਰ-25 ਤਾਜਪੁਰ ਤੋਂ ਕਾਂਗਰਸੀ ਉਮੀਦਵਾਰ ਗੁਲਵੰਤ ਸਿੰਘ ਝੱਲੀ ਨੂੰ ਹੱਥ ਪੰਜਾ, 'ਆਪ' ਉਮੀਦਵਾਰ ਰੁਪਿੰਦਰਜੀਤ ਸਿੰਘ ਨੂੰ ਝਾੜੂ, ਭਾਜਪਾ ਉਮੀਦਵਾਰ ਜਗਦੀਸ਼ ਸਿੰਘ ਨੂੰ ਕਮਲ ਦਾ ਫੁੱਲ, ਅਜ਼ਾਦ ਉਮੀਦਵਾਰ ਪਰਮਜੀਤ ਸਿੰਘ ਨੂੰ ਸਾਈਕਲ ਪੰਪ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ, ਜਦਕਿ ਹਲਕਾ ਰਾਏਕੋਟ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ 14 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜਿੰਨ੍ਹਾਂ ਵਿਚ ਜ਼ੋਨ ਪੱਖੋਵਾਲ ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਰਾਜਾ ਬਰਾੜ, 'ਆਪ' ਪਾਰਟੀ ਤੋਂ ਬਲਵਿੰਦਰ ਕੌਰ ਪੰਧੇਰ ਪਤਨੀ ਰਾਜਦੀਪ ਸਿੰਘ ਪੰਧੇਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਮਨਜੀਤ ਕੌਰ ਪਤਨੀ ਸੁਖਰਾਜ ਸਿੰਘ ਮਹੇਰਨਾਂ ਕਲਾਂ ਅਤੇ ਜ਼ੋਨ ਸੁਧਾਰ (ਐੱਸ.ਸੀ) ਤੋਂ ਕਾਂਗਰਸੀ ਉਮੀਦਵਾਰ ਸਤਵੰਤ ਸਿੰਘ, 'ਆਪ' ਪਾਰਟੀ ਤੋਂ ਮਨਜੀਤ ਸਿੰਘ ਰਾਏਕੋਟ, ਸ਼੍ਰੋਮਣੀ ਅਕਾਲੀ ਦਲ ਤੋਂ ਰਾਮਦੀਪ ਸਿੰਘ ਅਕਾਲਗੜ੍ਹ ਅਤੇ ਭਾਜਪਾ ਵਲੋਂ ਕਮਲਜੀਤ ਕੌਰ ਚੋਣ ਮੈਦਾਨ ਵਿਚ ਹਨ, ਜਦਕਿ ਜ਼ੋਨ ਬਿੰਜਲ (ਜਨਰਲ) ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, 'ਆਪ' ਪਾਰਟੀ ਉਮੀਦਵਾਰ ਹਰਪ੍ਰੀਤ ਸਿੰਘ ਜੌਹਲਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ, ਭਾਜਪਾ ਉਮੀਦਵਾਰ ਇੰਦਰਜੀਤ ਸਿੰਘ ਬੱਸੀਆਂ ਅਤੇ ਅਜ਼ਾਦ ਉਮੀਦਵਾਰ ਵਜੋਂ ਪ੍ਰਗਟ ਸਿੰਘ ਸੀਲੋਆਣੀ ਉਮੀਦਵਾਰ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ-ਮਾਂਗਟ ਅਗਲੀ ਖ਼ਬਰ ਜਥੇਦਾਰ ਤਲਵੰਡੀ, ਖ਼ਾਲਸਾ, ਸੰਧੂ ਤੇ ਧਾਲੀਵਾਲ ਵਲੋਂ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਵਿਆਪਕ ਯੋਜਨਾ ਤਿਆਰ...
Ad Position 24