26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ ਸਨਮਾਨ ਸਮਾਗਮ ਪਿੰਡ ਫਰੌਰ ਵਿਚ 21 ਨੂੰ

Ad Position 21
No active advertisement
ਅਜੀਤ ਡੈਸਕ 18-12-2025
ਖੰਨਾ, 17 ਦਸੰਬਰ (ਅਜੀਤ ਬਿਊਰੋ)-ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ-ਸੱਭਿਆਚਾਰਕ ਮੰਚ ਖੰਨਾ-ਪੰਜਾਬ, ਪੰਜਾਬ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਅਤੇ ਸਾਹਿਤਕ ਸੱਥ ਫਰੌਰ ਵੱਲੋਂ ਸਾਂਝੇ ਤੌਰ 'ਤੇ ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ ਸਨਮਾਨ ਸਮਾਗਮ 21 ਦਸੰਬਰ ਨੂੰ ਸਵੇਰੇ 9 ਵਜੇ ਤੋਂ ਇਕ ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੌਰ, ਨੇੜੇ ਖਮਾਣੋਂ (ਫ਼ਤਹਿਗੜ੍ਹ ਸਾਹਿਬ) ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕ ਸੁਖਵਿੰਦਰ ਸਿੰਘ ਫਰੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਹਾਣੀਕਾਰ ਪਰਮਜੀਤ ਨੂੰ ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰਧਾਨਗੀ ਮੰਡਲ ਵਿਚ ਡਾ. ਅਮਰਜੀਤ ਸਿੰਘ ਕੌਂਕੇ, ਪ੍ਰਸਿੱਧ ਸਾਹਿਤਕਾਰ ਸਨੇਹਇੰਦਰ ਸਿੰਘ ਮੀਲੂ, ਓਪਕਾਰ ਸਿੰਘ ਦਿਆਲਪੁਰੀ, ਪਰਮਜੀਤ ਸਿੰਘ ਧੀਮਾਨ ਆਦਿ ਸ਼ਮੂਲੀਅਤ ਕਰਨਗੇ | ਇਸ ਮੌਕੇ ਪੰਜਾਬੀ ਸਾਹਿਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ, ਲੇਖਕ, ਕਵੀ ਅਤੇ ਸਾਹਿਤ ਪ੍ਰੇਮੀ ਹਾਜ਼ਰੀ ਭਰਨਗੇ | ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਵੱਡੀ ਗਿਣਤੀ, ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਗਿਆਨੀ ਲਾਭ ਸਿੰਘ ਮੀਲੂ ਦੀ ਯਾਦ ਨੂੰ ਸਮਰਪਿਤ ਇਸ ਸਾਹਿਤਕ ਉਪਰਾਲੇ ਨੂੰ ਸਫ਼ਲ ਬਣਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਵਾਇਰਲ ਆਡੀਓ ਤੋਂ ਬਾਅਦ ਭਾਜਪਾ ਨੇਤਾ ਖ਼ਿਲਾਫ਼ ਖੰਨਾ ਵਿਚ ਪ੍ਰਦਰਸ਼ਨ ਅਗਲੀ ਖ਼ਬਰ ਹੰਬੜਾਂ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਮਤੀ ਉਮੀਦਵਾਰ ਕਾਰਜ ਬਾਠ ਦੇ ਚੋਣ ਜਿੱਤਣ ਨਾਲ ਪਿੰਡ 'ਚ ਖੁਸ਼ੀ ਦੀ ਲਹਿਰ...
Ad Position 24