25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੁਰੂ ਨਾਨਕ ਸਹਾਰਾ ਸੁਸਾਇਟੀ ਨੇ ਪ੍ਰਕਾ਼ਸ਼ ਪੁਰਬ ਨੂੰ ਸਮਰਪਿਤ ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ

ਜਗਰਾਉਂ, 25 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ. ਕੇ.)

Ad Position 21
No active advertisement
ਅਜੀਤ ਡੈਸਕ 26-11-2026
ਜਗਰਾਉਂ, 25 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ. ਕੇ.), ਪ੍ਰਧਾਨ ਕੈਪਟਨ ਨਰੇਸ਼ ਵਰਮਾ ਅਤੇ ਸੈਕਟਰੀ ਕੇਵਲ ਮਲਹੋਤਰਾ ਦੀ ਅਗਵਾਈ ਹੇਠ 220ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਬੀਬੀ ਅਮਰਜੀਤ ਕੌਰ ਧਾਲੀਵਾਲ ਇੰਗਲੈਂਡ ਅਤੇ ਕ੍ਰਿਸ਼ਨ ਬਜਾਜ ਕੈਨੇਡਾ ਸਨ ਜਦਕਿ ਸੁਰਿੰਦਰ ਮਿੱਤਲ ਸ਼ਿੰਦੀ, ਸੁਨੀਲ ਬਜਾਜ ਤੇ ਡਾ: ਪੰਕਜ ਅੱਗਰਵਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਬੀਬੀ ਅਮਰਜੀਤ ਕੌਰ ਧਾਲੀਵਾਲ ਨੇ ਆਪਣੇ ਪਤੀ ਸਵਰਗੀ ਧਰਮ ਸਿੰਘ ਧਾਲੀਵਾਲ ਦੀ ਨਿੱਘੀ ਯਾਦ ਵਿੱਚ ਕ੍ਰਿਸ਼ਨ ਬਜਾਜ ਦੇ ਸਹਿਯੋਗ ਨਾਲ 28 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ, ਸਮਾਜ ਸੇਵੀ ਸੁਰਿੰਦਰ ਮਿੱਤਲ ਸ਼ਿੰਦੀ ਨੇ ਅਪਣੇ ਪਿਤਾ ਸਵਰਗੀ ਮਾਸਟਰ ਸੋਹਣ ਲਾਲ ਦੀ ਸਾਲਾਨਾ ਬਰਸੀ ’ਤੇ ਸਭ ਬਜ਼ੁਰਗਾਂ ਨੂੰ ਗਰਮ ਜਰਸੀਆਂ, ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਖਜਾਨਚੀ ਸੁਨੀਲ ਬਜਾਜ ਨੇ ਬਜ਼ੁਰਗਾਂ ਨੂੰ ਖਾਣ ਪੀਣ ਦੇ ਪਦਾਰਥ ਦਿੱਤੇੇ। ਇਸ ਮੌਕੇ ਸੁਰੇਸ਼ ਸਿੰਗਲਾ, ਆਸ਼ਾ ਸਹਿਗਲ, ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ ਚੇਅਰਮੈਨ ਰੋਹਿਤ ਅਰੋੜਾ, ਪ੍ਰਧਾਨ ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ ਵਲੋਂ ਵੀ ਬਜ਼ੁਰਗਾਂ ਦੀ ਸਹਾਇਤਾ ਕੀਤੀ ਗਈ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਪੰਕਜ ਅੱਗਰਵਾਲ ਵੱਲੋ ਰਾਸ਼ਨ ਦੀ ਸੇਵਾ ਕੀਤੀ ਗਈ। ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਵਲੋਂ ਕੀਤਾ ਗਿਆ। ਇਸ ਮੌਕੇ ਤੀਰਥ ਸਿੰਘ, ਸੁਖਦੇਵ ਗਰਗ, ਰਾਜਪਾਲ ਜੈਨ, ਰਾਜਿੰਦਰ ਜੈਨ ਕਾਕਾ, ਸੁਨੀਲ ਬਜਾਜ, ਡਾਕਟਰ ਕੁਲਭੂਸ਼ਣ ਗੁਪਤਾ, ਆਰ.ਕੇ. ਗੁਪਤਾ, ਦਵਿੰਦਰ ਜੈਨ, ਕੰਚਨ ਗਰਗ, ਆਸ਼ਾ ਸਹਿਗਲ, ਕੰਵਲ ਕੱਕੜ ਤੇ ਕੇਵਲ ਕ੍ਰਿਸ਼ਨ ਮਲਹੋਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਮਾਨ ਭਰਾਵਾਂ ਦਾ ਕਮੇਟੀ ਨੇ ਕੀਤਾ ਸਨਮਾਨ
Ad Position 24