26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਵੋਟਾਂ ਦੀ ਗਿਣਤੀ ਦੌਰਾਨ ਪੁਲਿਸ ਵਲੋਂ ਅਕਾਲੀ ਆਗੂ ਯਾਦੂ ਨੂੰ ਹਿਰਾਸਤ ਵਿਚ ਲੈਣ 'ਤੇ ਵਰਕਰਾਂ ਨੇ ਨੈਸ਼ਨਲ ਹਾਈਵੇ ਖੰਨਾ ਵਿਖੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 18-12-2025
ਖੰਨਾ, 17 ਦਸੰਬਰ (ਅਜੀਤ ਬਿਊਰੋ)-ਖੰਨਾ ਵਿਚ ਬਲਾਕ ਸੰਮਤੀ ਦੀਆਂ 16 ਅਤੇ 2 ਜ਼ਿਲ੍ਹਾ ਪ੍ਰੀਸ਼ਦਾਂ ਦੇ ਵੋਟਾਂ ਦੇ ਨਤੀਜਿਆਂ ਸਬੰਧੀ ਗਿਣਤੀ ਏ. ਐਸ. ਮਾਡਰਨ ਸਕੂਲ ਖੰਨਾ ਵਿਖੇ ਚੱਲ ਰਹੀ ਸੀ | ਜਿਸ ਦੌਰਾਨ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਸਾਥੀਆਂ ਸਹਿਤ ਵੋਟਾਂ ਦੀ ਗਿਣਤੀ ਵਿਚ ਗੜਬੜੀ ਦੇ ਦੋਸ਼ ਲਾਏ ਤੇ ਨਾਅਰੇਬਾਜ਼ੀ ਕੀਤੀ, ਖੰਨਾ ਪੁਲਿਸ ਨੇ ਯਾਦੂ ਅਤੇ ਸਾਥੀਆਂ ਨੂੰ ਹਿਰਾਸਤ ਵਿਚ ਲੈਂ ਲਿਆ | ਅਕਾਲੀ ਆਗੂ ਨੂੰ ਹਿਰਾਸਤ ਵਿਚ ਲੈਣ ਉਪਰੰਤ ਗ਼ੁੱਸੇ ਵਿਚ ਆਏ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਦਿੱਤਾ ਗਿਆ |
ਮਿਲੀ ਜਾਣਕਾਰੀ ਅਨੁਸਾਰ ਜਦੋਂ ਰਾਜੇਵਾਲ ਬਲਾਕ ਦੀ ਗਿਣਤੀ ਚੱਲ ਰਹੀ ਸੀ ਤਾਂ ਇਹ ਝਗੜਾ ਸ਼ੁਰੂ ਹੋਇਆ | ਅਕਾਲੀ ਦਲ ਨੇ ਗਿਣਤੀ ਵਿਚ ਧੱਕੇ ਦੇ ਦੋਸ਼ ਲਾਏ | ਬਹਿਸ ਵਧਣ 'ਤੇ ਖੰਨਾ ਪੁਲਿਸ ਯਾਦੂ ਨੂੰ ਫੜ ਕੇ ਲੈ ਗਈ |
ਖੰਨਾ ਦੀ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਗਿਣਤੀ ਵਿਚ ਗਲਤੀ ਨਾਲ ਕੁਝ ਵੋਟਾਂ ਕਾਂਗਰਸ ਦੀਆਂ ਆਮ ਆਦਮੀ ਪਾਰਟੀ ਵੱਲ ਤੇ ਆਮ ਆਦਮੀ ਪਾਰਟੀ ਦੀਆਂ ਕਾਂਗਰਸ ਵੱਲ ਗਿਣੀਆਂ ਗਈਆਂ ਸਨ | ਜਿਨ੍ਹਾਂ ਨੂੰ ਦੋਵੇਂ ਪਾਰਟੀਆਂ ਦੇ ਏਜੰਟਾਂ ਦੀ ਹਾਜ਼ਰੀ ਵਿਚ ਦਰੁਸਤ ਕੀਤਾ ਜਾ ਰਿਹਾ ਸੀ ਕਿ ਇਸ ਸਮੇਂ ਦਰਮਿਆਨ ਹੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਵੋਟਾਂ ਦੇ ਕੇਂਦਰ ਵਿਚ ਜਾ ਕੇ ਅਧਿਕਾਰੀਆਂ ਨਾਲ ਉਚ ਨੀਵਾਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰੀ ਕੰਮ ਵਿਚ ਦਖ਼ਲ ਦਿੱਤਾ, ਜਦੋਂ ਕਿ ਅਕਾਲੀ ਦਲ ਦੀਆਂ ਵੋਟਾਂ ਦਾ ਕੋਈ ਰੌਲਾ ਹੀ ਨਹੀਂ ਸੀ | ਇਸ 'ਤੇ ਪੁਲਿਸ ਨੇ ਯਾਦਵਿੰਦਰ ਸਿੰਘ ਯਾਦੂ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ | ਉਨ੍ਹਾਂ ਦੇ ਹਿਰਾਸਤ ਲੈਣ ਦੇ ਸਬੰਧ ਵਿਚ ਜਦੋਂ ਡੀ ਐਸ. ਪੀ. ਖੰਨਾ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉੋਨ੍ਹਾਂ ਦੱਸਿਆ ਕਿ ਅਕਾਲੀ ਆਗੂ ਯਾਦੂ ਸਰਕਾਰੀ ਕੰਮ ਵਿਚ ਵਿਘਨ ਪਾ ਰਿਹਾ ਸੀ | ਅਕਾਲੀ ਆਗੂ ਨੂੰ ਹਿਰਾਸਤ ਵਿਚ ਲੈਣ ਉਪਰੰਤ ਗ਼ੁੱਸੇ ਵਿਚ ਆਏ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਦਿੱਤਾ ਗਿਆ | ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਕਦੋਂ ਜ਼ੋਨ ਤੋਂ ਕਾਂਗਰਸ ਦੇ ਗੁਰਵਿੰਦਰ ਸਿੰਘ ਗਿੱਲ ਜੇਤੂ ਰਹੇ ਅਗਲੀ ਖ਼ਬਰ ਵਾਇਰਲ ਆਡੀਓ ਤੋਂ ਬਾਅਦ ਭਾਜਪਾ ਨੇਤਾ ਖ਼ਿਲਾਫ਼ ਖੰਨਾ ਵਿਚ ਪ੍ਰਦਰਸ਼ਨ
Ad Position 24