ਖੰਨਾ, 17 ਦਸੰਬਰ (ਅਜੀਤ ਬਿਊਰੋ)-ਖੰਨਾ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਚੱਲ ਰਹੀ ਗਿਣਤੀ ਉਸ ਸਮੇਂ ਤਣਾਅ ਪੂਰਨ ਬਣ ਗਈ, ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਵੋਟਾਂ ਦੀ ਗਿਣਤੀ ਨੂੰ ਵਾਰ ਵਾਰ ਕਰਵਾਇਆ ਜਾ ਰਿਹਾ ਸੀ | ਇਸ ਗੱਲ ਦਾ ਵਿਰੋਧ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ ਅਤੇ ਮਲੇਰਕੋਟਲਾ ਰੋਡ 'ਤੇ ਸੜਕ ਜਾਮ ਕਰ ਦਿੱਤੀ, ਪਰ ਕੁੱਝ ਸਮਾਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਧਰਨੇ ਨੂੰ ਖ਼ਤਮ ਕਰ ਦਿੱਤਾ ਗਿਆ |