ਰਾਏਕੋਟ, 17 ਦਸੰਬਰ (ਸੁਸ਼ੀਲ)-ਇਲਾਕੇ ਦੀ ਸਿਰਕੱਢ ਵਿੱਦਿਅਕ ਸੰਸਥਾ ਜੀ.ਐੱਚ.ਜੀ. ਗਰੁੱਪ ਆਫ ਕਾਲਜਿਜ਼ ਤਹਿਤ ਚੱਲ ਰਹੇ ਜੀ.ਐੱਚ.ਜੀ. ਕਾਲਜ ਆਫ਼ ਆਯੂਰਵੈਦਿਕ ਫਾਰਮੇਸੀ ਦੇ ਭਾਗ ਪਹਿਲਾ ਅਤੇ ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. ਰਮਣੀਕ ਦਿਉਲ ਨੇ ਦੱਸਿਆ ਕਿ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਭਾਗ ਪਹਿਲਾ ਦੀ ਪ੍ਰੀਖਿਆ ਵਿਚ ਕਾਲਜ ਦੀ ਵਿਦਿਆਰਥਣ ਪ੍ਰੇਰਨਾ ਸ਼ਰਮਾ ਪੁੱਤਰੀ ਨਰਿੰਦਰ ਕੁਮਾਰ ਸ਼ਰਮਾ ਨੇ 413 ਅੰਕ ਲੈ ਕੇ ਪਹਿਲਾ ਸਥਾਨ, ਨੇਹਾ ਸਿੰਘ ਪੁੱਤਰੀ ਮਨੋਜ਼ ਕੁਮਾਰ ਸਿੰਘ ਨੇ 390 ਅੰਕ ਲੈ ਕੇ ਦੂਜਾ ਅਤੇ ਰਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨੇ 387 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਫਾਰਮੇਸੀ ਭਾਗ ਦੂਜਾ ਦਾ ਵੀ ਨਤੀਜਾ ਸ਼ਾਨਦਾਰ ਰਿਹਾ ਹੈ, ਜਿਸ ਵਿਚ ਰੀਆ ਪੱਤਰੀ ਨਵੀਨ ਕੁਮਾਰ ਨੇ 430 ਅੰਕ ਲੈ ਕੇ ਪਹਿਲਾ ਸਥਾਨ, ਨਸੀਮ ਅਖਤਰ ਪੁੱਤਰ ਹਬੀਬੁਰ ਰਹਿਮਾਨ ਨੇ 418 ਅੰਕ ਲੈ ਕੇ ਦੂਜਾ ਅਤੇ ਰੁਚੀ ਸਿੱਕਾ ਪੁੱਤਰੀ ਸ਼ਾਮ ਸੁੰਦਰ ਸਿੱਕਾ ਨੇ 405 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਜੀ.ਐੱਚ.ਜੀ ਸੰਸਥਾ ਦੇ ਚੇਅਰਮੈਨ ਡਾਕਟਰ ਬੀ.ਐੱਲ. ਬਾਂਸਲ ਅਤੇ ਡਾਇਰੈਕਟਰ ਡਾ. ਵਰੁਣ ਬਾਂਸਲ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ |