20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਧਾਇਕ ਇਯਾਲੀ ਦੀ ਹਮਾਇਤ ਪ੍ਰਾਪਤ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਚੋਣ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੇ ਜਿੱਤੀ

Ad Position 21
No active advertisement
ਅਜੀਤ ਡੈਸਕ 19-12-2025
ਚੌਂਕੀਮਾਨ, 18 ਦਸੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੇ ਜਿੱਤ ਪ੍ਰਾਪਤ ਕੀਤੀ ਤੇ ਵਿਧਾਇਕ ਇਯਾਲੀ ਦੇ ਹਮਾਇਤੀ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਹੈਪੀ ਸੇਖੂਪੁਰਾ ਨੂੰ 300 ਵੋਟਾਂ ਦੇ ਫਰਕ ਨਾਲ ਹਰਾਇਆ | ਇਸ ਮੌਕੇ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੇ ਜ਼ੋਨ ਚੌਂਕੀਮਾਨ ਅਧੀਨ ਆਉਂਦੇ ਪਿੰਡ ਚੌਂਕੀਮਾਨ, ਸੇਖੂਪੁਰਾ, ਢੱਟ ਤੇ ਪੰਡੋਰੀ ਵਾਸੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਹੋਈ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਜੇਤੂ ਬਲਾਕ ਸੰਮਤੀ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੂੰ ਵਧਾਈ ਦਿੱਤੀ ਤੇ ਸਮੁੱਚੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ 'ਚੋਂ ਜੇਤੂ 'ਆਪ' ਉਮੀਦਵਾਰਾਂ ਦਾ ਸਨਮਾ... ਅਗਲੀ ਖ਼ਬਰ ਟੋਨੀ ਭੱਠਾਧੂਹਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਦੇ ਵੋਟਰਾਂ ਦਾ ਕੀਤਾ ਧੰਨਵਾਦ
Ad Position 24