ਜਗਰਾਉਂ, 18 ਦਸੰਬਰ (ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜਗਰਾਉਂ ਵਿਧਾਨ ਸਭਾ ਹਲਕੇ ਦੇ ਵੋਟਰਾਂ ਵਲੋਂ ਕਾਂਗਰਸ ਦੇ ਹੱਕ 'ਚ ਵੱਡਾ ਫਤਵਾ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਸੂਬੇ ਦੀ ਵਾਂਗਡੋਰ ਕਾਂਗਰਸ ਦੇ ਹੱਥ 'ਚ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਰਾਉਂ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਨੇ ਜਗਰਾਉਂ 'ਚ ਕਾਂਗਰਸ ਦੇ ਜੇਤੂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦਾ ਸਨਮਾਨ ਲਈ ਰੱਖੇ ਸਮਾਗਮ ਮੌਕੇ ਕੀਤਾ | ਇਸ ਮੌਕੇ ਜੱਗਾ ਹਿੱਸੋਵਾਲ ਨੇ ਦਾਅਵਾ ਕੀਤਾ ਕਿ ਜਗਰਾਉਂ ਹਲਕੇ 'ਚ ਬਲਾਕ ਸੰਮਤੀ 'ਚ ਕਾਂਗਰਸ ਦੇ 11 ਉਮੀਦਵਾਰ ਜੇਤੂ ਹੋਏ ਹਨ, ਜਿੰਨ੍ਹਾਂ 'ਚ 4 ਆਜ਼ਾਦ ਜਿੱਤੇ ਉਮੀਦਵਾਰ ਵੀ ਕਾਂਗਰਸ ਪਾਰਟੀ ਦੇ ਆਗੂ ਹਨ, ਜਿੰਨ੍ਹਾਂ ਨੇ ਆਜ਼ਾਦ ਚੋਣ ਲੜੀ ਸੀ | ਉਨ੍ਹਾਂ ਦਾਅਵਾ ਕੀਤਾ ਕਿ ਬਲਾਕ ਸੰਮਤੀ ਜਗਰਾਉਂ ਦਾ ਚੇਅਰਮੈਨ ਕਾਂਗਰਸ ਪਾਰਟੀ ਦਾ ਬਣੇਗਾ ਕਿਉਕਿ ਕਾਂਗਰਸ ਕੋਲ ਪੂਰਨ ਬਹੁਮਤ ਪ੍ਰਾਪਤ ਹੈ | ਇਸ ਮੌਕੇ ਉਨ੍ਹਾਂ ਕਾਂਗਰਸੀ ਆਗੂਆਂ ਨਾਲ ਮਿਲਕੇ ਗਾਲਿਬ ਕਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਹਰਿੰਦਰਜੀਤ ਸਿੰਘ ਚਾਹਲ ,ਬਲਾਕ ਸੰਮਤੀ ਗਾਲਿਬ ਕਲਾਂ ਤੋਂ ਜੇਤੂ ਦਲੀਪ ਕੌਰ, ਪੋਨਾ ਜ਼ੋਨ ਤੋਂ ਜੇਤੂ ਬਲਜੀਤ ਕੌਰ, ਰਾਮਗੜ੍ਹ ਭੁੱਲਰ ਤੋਂ ਜੇਤੂ ਪ੍ਰਭਜੋਤ ਕੌਰ, ਬਰਸਾਲ ਤੋਂ ਜੇਤੂ ਗੁਰਜੀਤ ਸਿੰਘ ਗੀਟਾ, ਅਖਾੜਾ ਤੋਂ ਜੇਤੂ ਬਲਦੇਵ ਸਿੰਘ, ਬਾਘੀਆਂ ਤੋਂ ਜੇਤੂ ਰਿੰਪੀ, ਕੰਨੀਆਂ ਹੁਸੈਨੀ ਤੋਂ ਜੇਤੂ ਪਰਮਜੀਤ ਕੌਰ, ਸ਼ੇਰਪੁਰ ਕਲਾਂ ਤੋਂ ਜੇਤੂ ਪਾਲ ਸਿੰਘ, ਜ਼ੋਨ ਲੱਖਾ ਤੋਂ ਜੇਤੂ ਹਰਬੰਸ ਕੌਰ, ਮਲਕ ਤੋਂ ਜੇਤੂ ਪਵਨਪ੍ਰੀਤ ਕੌਰ ਰਾਏ ਅਤੇ ਸਿੱਧਵਾਂ ਕਲਾਂ ਤੋਂ ਜੇਤੂ ਗਗਨਦੀਪ ਕੌਰ ਦਾ ਸਨਮਾਨ ਕੀਤਾ | ਇਸ ਮੌਕੇ ਰਾਜੇਸ਼ਇੰਦਰ ਸਿੰਘ ਸਿੱਧੂ, ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਸਰਪੰਚ ਹਰਦੀਪ ਸਿੰਘ ਲਾਲੀ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਸਰਪੰਚ ਜਤਿੰਦਰ ਸਿੰਘ ਸਫੀਪੁਰਾ, ਸਾਬਕਾ ਸਰਪੰਚ ਬਲਬੀਰ ਸਿੰਘ ਮਲਕ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਸੁਖਮਿੰਦਰ ਸਿੰਘ ਸੁੰਦਰੀ ਆਦਿ ਹਾਜ਼ਰ ਸਨ |