20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਇਯਾਲੀ ਵਿਰੁੱਧ ਨੀਵੇਂ ਪੱਧਰ ਦੀ ਸਿਆਸਤ ਕਰਨ ਵਾਲਿਆਂ ਲਈ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਨਤੀਜਾ ਸਬਕ-ਬੁਲਾਰੇ

Ad Position 21
No active advertisement
ਅਜੀਤ ਡੈਸਕ 19-12-2025
ਮੁੱਲਾਂਪੁਰ-ਦਾਖਾ, 18 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਵਾਲੇ ਹਲਕਾ ਦਾਖਾ ਦੇ ਆਜ਼ਾਦ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਮਨਪ੍ਰੀਤ ਸਿੰਘ ਵਿਰੁੱਧ ਨੀਵੇਂ ਪੱਧਰ ਦੀ ਭਾਸ਼ਾ 'ਚ ਸਿਆਸਤ ਕਰਨ ਵਾਲਿਆਂ ਲਈ ਸਬਕ ਹੈ, ਕਿਸੇ ਦੀ ਨਿੱਜਤਾ ਵਿਰੁੱਧ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਕਿ ਇਸ ਵਿਅਕਤੀ ਵਿਸ਼ੇਸ਼ ਦੇ ਸਾਡੇ ਉੱਪਰ ਅਹਿਸਾਨ ਕਿੰਨੇ ਕੁ ਹਨ, ਇਹ ਪ੍ਰਤੀਕਿਰਿਆ ਐੱਮ.ਐੱਲ.ਏ ਇਯਾਲੀ ਦੇ ਬੇਹੱਦ ਕਰੀਬੀ ਪੰਥਕ ਅਕਾਲੀ ਆਗੂ ਜਥੇਦਾਰ ਮੱਘਰ ਸਿੰਘ ਬੜੈਚ, ਜਥੇਦਾਰ ਜਗਤਾਰ ਸਿੰਘ ਲਤਾਲਾ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਲਖਵੀਰ ਸਿੰਘ ਦੇਤਵਾਲ, ਰਾਮ ਆਸਰਾ ਸਿੰਘ ਚੱਕ ਕਲਾਂ ਵਲੋਂ ਜ਼ਾਹਿਰ ਕੀਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਰਾਜਨੀਤੀ ਸਿਰਫ਼ ਜਿੱਤ ਜਾਂ ਹਾਰ ਦੀ ਖੇਡ ਨਹੀਂ, ਸਗੋਂ ਇਹ ਭਰੋਸੇ, ਸਬਰ, ਮਰਿਆਦਾ ਅਤੇ ਸਿਆਸੀ ਰਿਸ਼ਤਿਆਂ ਦੀ ਕਸੌਟੀ 'ਤੇ ਵੀ ਖਰੀ ਹੋਣੀ ਚਾਹੀਦੀ ਹੈ | ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਚੋਣਾਂ ਦੇ ਪ੍ਰਚਾਰ ਦੌਰਾਨ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੀ ਸ਼ਾਨ ਵਿਰੁੱਧ ਬੋਲਣ ਵਾਲੇ ਆਪੋ-ਆਪਣੇ ਜ਼ੋਨਾਂ ਵਿਚ ਹਾਰ ਗਏ, ਇਸ ਤੋਂ ਵੱਧ ਹੋਰ ਕੀ! ਉਪਰੋਕਤ ਆਗੂਆਂ ਨੇ ਵਿਧਾਇਕ ਇਯਾਲੀ ਦੇ ਸਾਦਗੀ ਭਰੇ ਜੀਵਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਅਤੇ ਹਿੰਮਤ ਤੋਂ ਹਰ ਇਕ ਨੂੰ ਕੁਝ ਸਿੱਖਣਾ ਚਾਹੀਦਾ | ਉਕਤ ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵਿਅਕਤੀ ਅਤੇ ਆਗੂ ਕੋਲ ਆਪਣੀ ਗੱਲ ਕਹਿਣ ਅਤੇ ਆਪਣੇ ਵਿਰੋਧ ਜਤਾਉਣ ਦਾ ਹੱਕ ਹੁੰਦਾ, ਪਰ ਵਿਧਾਇਕ ਇਯਾਲੀ ਨਾਲੋਂ ਟੁੱਟੇ ਚੰਦ ਕੁ ਲੋਕ ਡਰਾਉਣ ਦੇ ਰਾਹ ਤੁਰ ਪਏ, ਜਿੰਨ੍ਹਾਂ ਨੂੰ ਲੋਕਤੰਤਰ 'ਚ ਵੋਟਰਾਂ ਨੇ ਜਲਦੀ ਹੀ ਨਕਾਰ ਦਿੱਤਾ | ਮਨਪ੍ਰੀਤ ਸਿੰਘ ਇਯਾਲੀ ਵਿਰੁੱਧ ਕੂੜ ਪ੍ਰਚਾਰ ਨੂੰ ਲੈ ਕੇ ਕਿਸੇ ਪਛਤਾਵੇ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਪਛਤਾਵੇ ਸਿਰਫ਼ ਗਲਤੀਆਂ 'ਤੇ ਹੋਣ, ਨਾ-ਸ਼ੁਕਰੇ ਅਤੇ ਅਕਿ੍ਤਘਣ ਲੋਕਾਂ ਨਾਲ ਕੀਤੀਆਂ ਨੇਕੀਆਂ ਵੀ ਪਛਤਾਵਾ ਦੇ ਜਾਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਲਖਵਿੰਦਰ ਸਿੰਘ ਘਮਣੇਵਾਲ ਦੇ ਬਲਾਕ ਸੰਮਤੀ ਚੋਣ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ
Ad Position 24