20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਲਖਵਿੰਦਰ ਸਿੰਘ ਘਮਣੇਵਾਲ ਦੇ ਬਲਾਕ ਸੰਮਤੀ ਚੋਣ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 19-12-2025
ਹੰਬੜਾਂ, 18 ਦਸੰਬਰ (ਮੇਜਰ ਹੰਬੜਾਂ)-ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਆਏ ਨਤੀਜੇ 'ਚ ਬਲਾਕ ਸੰਮਤੀ ਜ਼ੋਨ ਆਲੀਵਾਲ ਤੋਂ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਲਖਵਿੰਦਰ ਸਿੰਘ ਘਮਣੇਵਾਲ ਨੇ ਆਪਣੇ ਵਿਰੋਧੀ 'ਆਪ' ਦੇ ਉਮੀਦਾਵਰ ਸਰਪੰਚ ਤੇਜਪਾਲ ਸਿੰਘ ਘਮਣੇਵਾਲ ਅਤੇ ਵਿਰੋਧੀ ਉਮੀਦਾਵਰ ਅਰਜਨ ਸਿੰਘ ਭੱਠਾਧੂਹਾ ਨੂੰ ਹਰਾਕੇ ਲਗਾਤਾਰ ਦੂਸਰੀ ਵਾਰ ਜਿੱਤ ਦਰਜ ਕੀਤੀ | ਲਖਵਿੰਦਰ ਸਿੰਘ ਘਮਣੇਵਾਲ ਦੇ ਚੋਣ ਜਿੱਤਣ 'ਤੇ ਉਨ੍ਹਾਂ ਦਾ ਪਿੰਡ ਪੁੱਜਣ 'ਤੇ ਸਾਬਕਾ ਸਰਪੰਚ ਅਲਬੇਲ ਸਿੰਘ, ਪਾਲ ਸਿੰਘ, ਸਾਬਕਾ ਸਰਪੰਚ ਉਜਾਗਰ ਸਿੰਘ, ਗਗਨ ਘਮਣੇਵਾਲ ਸਮੇਤ ਹੋਰ ਸਮਰਥਕਾਂ ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਿਰਪਾਓੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਚੋਣ ਜਿੱਤਣ ਉਪਰੰਤ ਘਮਣੇਵਾਲ ਨੇ ਕਿਹਾ ਕਿ ਇੱਹ ਜਿੱਤ ਮੇਰੇ ਸਮਰਥਕਾਂ ਤੇ ਵੋਟਰਾਂ ਦੀ ਜਿੱਤ ਹੈ, ਜਿੰਨ੍ਹਾਂ ਵਲੋਂ ਮੇਰੀ ਜਿੱਤ 'ਚ ਵੱਡਾ ਯੋਗਦਾਨ ਪਾਇਆ ਹੈ | ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਨੇ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿੰਨ੍ਹਾਂ ਵਲੋਂ ਲਖਵਿੰਦਰ ਸਿੰਘ ਘਮਣੇਵਾਲ ਨੂੰ ਲਗਾਤਾਰ ਦੂਸਰੀ ਵਾਰ ਬਲਾਕ ਸੰਮਤੀ ਚੋਣ ਜਿੱਤਾ ਕੇ ਮਾਣ ਬਖਸ਼ਿਆ ਹੈ | ਇਸ ਮੌਕੇ ਸਾਬਕਾ ਸਰਪੰਚ ਅਲਬੇਲ ਸਿੰਘ, ਪਾਲ ਸਿੰਘ, ਉਜਾਗਰ ਸਿੰਘ ਵਲੀਪੁਰ ਕਲਾਂ, ਨੰਬਰਦਾਰ ਗੁਰਚਰਨ ਸਿੰਘ ਵਲੀਪੁਰ, ਹਰਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਸਾਬਕਾ ਪੰਚ ਵਲੀਪੁਰ ਤੇ ਕਾਂਗਰਸੀ ਵਰਕਰ ਅਤੇ ਸਮਰਥਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਵਿਰੁੱਧ ਨੀਵੇਂ ਪੱਧਰ ਦੀ ਸਿਆਸਤ ਕਰਨ ਵਾਲਿਆਂ ਲਈ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਨਤੀਜਾ ਸਬਕ-ਬੁਲਾਰੇ ਅਗਲੀ ਖ਼ਬਰ ਹਲਕਾ ਰਾਏਕੋਟ ਦੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ ਕਾਂਗਰਸ ਦੀ ਧਮਾਕੇਦਾਰ ਜਿੱਤ
Ad Position 24