20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਤਲੁਜ ਦਰਿਆ 'ਚੋਂ ਹੋ ਰਹੀ ਮਾਈਨਿੰਗ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਜਤਾਇਆ ਜ਼ਬਰਦਸਤ ਵਿਰੋਧ

Ad Position 21
No active advertisement
ਅਜੀਤ ਡੈਸਕ 19-12-2025
ਹੰਬੜਾਂ, 18 ਦਸੰਬਰ (ਹਰਵਿੰਦਰ ਸਿੰਘ ਮੱਕੜ)-ਅੱਜ ਵਲੀਪੁਰ ਖੁਰਦ ਨੇੜੇ ਸਤਲੁਜ ਦਰਿਆ ਵਿਚੋਂ ਹੋ ਰਹੀ ਮਾਈਨਿੰਗ ਨੂੰ ਲੈ ਕੇ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ ਜਦੋਂ ਜ਼ਮੀਨ ਮਾਲਕ ਦੀ ਮਨਜ਼ੂਰੀ ਤੋਂ ਬਿਨ੍ਹਾਂ ਠੇਕੇਦਾਰ ਵਲੋਂ ਜ਼ਮੀਨ ਵਿਚੋਂ ਦਰੱਖ਼ਤ ਪੁੱਟ ਕੇ ਬਿਲਕੁਲ ਧੁੱਸੀ ਬੰਨ੍ਹ ਦੇ ਨੇੜੇ ਦਰਿਆ ਵਿਚੋਂ ਕੀਤੀ ਜਾ ਰਹੀ ਮਾਈਨਿੰਗ ਦਾ ਨੇੜਲੇ ਪਿੰਡਾਂ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਇਸ ਮਾਈਨਿੰਗ ਸੰਬੰਧੀ ਏ.ਡੀ.ਸੀ. ਲੁਧਿਆਣਾ ਰਾਜੇਸ਼ ਕੁਮਾਰ ਨੂੰ ਮੌਕਾ ਦੇਖਣ ਲਈ ਸਾਬਕਾ ਐੱਮ.ਪੀ. ਅਮਰੀਕ ਸਿੰਘ ਵਲੋਂ ਸ਼ਿਕਾਇਤ ਕੀਤੀ ਗਈ ਸੀ ਪਰ ਅੱਜ ਦੋ ਵਾਰ ਟਾਈਮ ਦੇਣ ਦੇ ਬਾਵਜੂਦ ਕਿਸੇ ਕਾਰਨ ਨਹੀਂ ਪਹੁੰਚ ਸਕੇ | ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਗੱਲਬਾਤ ਕਰਨ ਲਈ ਐਕਸੀਅਨ ਅਤੇ ਡਿਪਟੀ ਵਰਿੰਦਰ ਸਿੰਘ ਖੋਸਾ ਮੌਕੇ 'ਤੇ ਪਹੁੰਚੇ ਤੇ ਜਾਇਜ਼ਾ ਲਿਆ | ਸਾਰੀ ਗੱਲਬਾਤ ਸੁਣਨ ਮਗਰੋਂ ਡਿਪਟੀ ਖੋਸਾ ਨੇ ਐਕਸੀਅਨ ਨੂੰ ਕਿਹਾ ਕਿ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਜੇਕਰ ਮਾਲਕੀ ਜ਼ਮੀਨ ਵਿਚੋਂ ਰੇਤ ਮਾਈਨਿੰਗ ਕੀਤੀ ਹੋਵੇਗੀ ਤਾਂ ਦੋਸ਼ੀ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਹੋਰ ਦੱਸਿਆ ਕਿ ਏ.ਡੀ.ਸੀ. ਕੋਲੋਂ ਦੁਬਾਰਾ ਟਾਈਮ ਲੈ ਕੇ ਮੌਕਾ ਦੇਖਿਆ ਜਾਵੇਗਾ | ਇਸ ਮੌਕੇ ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਹਰਮੋਹਨ ਸਿੰਘ ਠੇਕੇਦਾਰ, ਸਾਬਕਾ ਸਰਪੰਚ ਜਗੀਰ ਸਿੰਘ, ਰਛਪਾਲ ਸਿੰਘ ਤਲਵਾੜਾ, ਬਲਰਾਜ ਸਿੰਘ ਕੋਟਉਮਰਾ, ਸਹਿਕਾਰੀ ਸਭਾ ਮੈਂਬਰ ਅਤੇ ਜ਼ਮੀਨ ਮਾਲਕ ਬਚਨ ਸਿੰਘ ਤੇ ਹੋਰਾਂ ਨੇ ਕਿਹਾ ਕਿ ਧੁੱਸੀ ਬੰਨ੍ਹ ਦੇ ਨੇੜੇ ਹੋ ਰਹੀ ਇਸ ਨਾਜਾਇਜ਼ ਖੁਦਾਈ ਕਾਰਨ ਅਸੀਂ ਨੇੜਲੇ ਤਕਰੀਬਨ 25 ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਰਾਹੀਂ ਖ਼ਤਰੇ ਵਿਚ ਨਹੀਂ ਪੈਣ ਦਿਆਂਗੇ ਤੇ ਇਸ ਮਾਈਨਿੰਗ ਨੂੰ ਕਿਸੇ ਵੀ ਕੀਮਤ 'ਤੇ ਹਰਗਿਜ਼ ਨਹੀਂ ਚੱਲਣ ਦਿਆਂਗੇ | ਇਸ ਮੌਕੇ ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਸ ਸਮੇਂ ਨੇੜੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਇਓਗੈਸ ਫੈਕਟਰੀ ਖਿਲਾਫ਼ ਹੁਣ ਸੰਘਰਸ਼ ਦਾ ਅਖਾੜਾ ਬਣੇਗਾ ਪਿੰਡ ਰਣਧੀਰਗੜ੍ਹ ਅਗਲੀ ਖ਼ਬਰ ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24