20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਖ਼ਾਲਸਾ ਨੇ ਬਲਾਕ ਸੰਮਤੀ ਉਮੀਦਵਾਰ ਕਾਰਜ ਬਾਠ ਨੂੰ ਜਿੱਤਣ 'ਤੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 19-12-2025
ਹੰਬੜਾਂ, 18 ਦਸੰਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਬਲਾਕ ਸੰਮਤੀ ਜ਼ੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਤੇ ਯੂਥ ਆਗੂ ਕਾਰਜ ਸਿੰਘ ਬਾਠ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ ਤੇ ਅੱਜ ਉਨਾਂ ਦਾ ਸਨਮਾਨ ਕਰਨ ਲਈ ਸਾਬਕਾ ਵਿਧਾਇਕ ਤੇ ਹਲਕਾ ਗਿੱਲ ਦੇ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਹੰਬੜਾਂ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਜਥੇਦਾਰ ਕਰਮਜੀਤ ਸਿੰਘ ਮਲਕਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ ਤੇ ਹੋਰ ਪਤਵੰਤੇ ਸ਼ਾਮਿਲ ਸਨ | ਇੰਚਾਰਜ ਖ਼ਾਲਸਾ ਨੇ ਬਲਾਕ ਸੰਮਤੀ ਚੋਣ ਜੇਤੂ ਬਾਠ ਨੂੰ ਸਨਮਾਨਿਤ ਕਰਦਿਆਂ ਤੇ ਇਸ ਜਿੱਤ ਲਈ ਇਲਾਕਾ ਤੇ ਜ਼ੋਨ ਵਾਸੀਆਂ ਦਾ ਧੰਨਵਾਦ ਕੀਤਾ | ਇਸ ਸਮੇਂ ਪੰਚ ਗੁਰਚਰਨ ਸਿੰਘ ਬਾਠ, ਐੱਨ.ਆਰ.ਆਈ ਸੁਖਦੇਵ ਸਿੰਘ ਤੂਰ, ਪੰਚ ਖੁਸ਼ਦੀਪ ਸਿੰਘ, ਮੇਜਰ ਸਿੰਘ ਚੀਮਾ, ਭੁਪਿੰਦਰ ਸਿੰਘ ਮਠਾੜੂ, ਮਨਜੀਤ ਸਿੰਘ ਭੈਰੋਮੁੰਨਾ, ਲਵਲੀ ਸ਼ਰਮਾ, ਅਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਕੈਲੇ, ਅਵਤਾਰ ਸਿੰਘ ਚੀਮਾ, ਸ਼ਰਨਜੀਤ ਸਿੰਘ ਸਾਹਨੀ, ਜਸਵੀਰ ਸਿੰਘ ਰਾਣਾ, ਪਰਮਿੰਦਰ ਸਿੰਘ ਧਾਲੀਵਾਲ, ਰਾਜੂ ਦੋਆਬੀਆ, ਪਰਮਿੰਦਰ ਸਿੰਘ ਸਿਡਾਨਾ, ਬੱਗਾ ਮਲੇਰਕੋਟਲਾ, ਦਲਜੀਤ ਸਿੰਘ, ਫੌਜੀ ਜੋਗਿੰਦਰ ਸਿੰਘ, ਰਾਮ ਨਾਥ, ਗੁਰਬਖਸ਼ ਸਿੰਘ ਬਾਠ, ਬਿੰਦਰ ਧਾਲੀਵਾਲ, ਲਵੀ ਬਾਠ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਅਵਤਾਰ ਸਿੰਘ ਗਿੱਲ ਬੁਰਜ ਹਰੀ ਸਿੰਘ ਦੇ ਜਵਾਈ ਨੋਨੀ ਗਰੇਵਾਲ ਦੀ ਇੰਗਲੈਂਡ ਵਿਖੇ ਮੌਤ ਅਗਲੀ ਖ਼ਬਰ ਬਾਇਓਗੈਸ ਫੈਕਟਰੀ ਖਿਲਾਫ਼ ਹੁਣ ਸੰਘਰਸ਼ ਦਾ ਅਖਾੜਾ ਬਣੇਗਾ ਪਿੰਡ ਰਣਧੀਰਗੜ੍ਹ
Ad Position 24