28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂੰਕੇ ਨੇ ਪਹਿਲਾ ਤੇ ਤੀਜਾ ਸਥਾਨ ਲਿਆ

Ad Position 21
No active advertisement
ਅਜੀਤ ਡੈਸਕ 23-12-2025
ਹਠੂਰ, 22 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਮਾਣੂੰਕੇ ਦੀ ਟੀਮ ਨੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਹੋਏ ਗੱਤਕਾ ਮੁਕਾਬਲਿਆਂ 'ਚੋਂ ਪਹਿਲਾ ਤੇ ਤੀਜਾ ਸਥਾਨ ਹਾਸਲ ਕਰਕੇ ਇਕ ਵਾਰ ਫਿਰ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਗੁਰਮਾਨ ਸਿੰਘ ਨੇ ਦੱਸਿਆ ਕਿ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਹੋਏ ਗੱਤਕਾ ਪ੍ਰਦਰਸ਼ਨੀ ਮੁਕਾਬਲੇ 'ਚੋਂ ਉਨ੍ਹਾਂ ਦੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੀ ਟੀਮ ਨੇ ਕੋਚ ਭਾਈ ਜਸਵੀਰ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸਿੰਗਲ ਪ੍ਰਦਰਸ਼ਨੀ ਮੁਕਾਬਲੇ 'ਚੋਂ ਉਨ੍ਹਾਂ ਦੇ ਅਖਾੜੇ ਦੇ ਹੀ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਅਖਾੜੇ ਅਤੇ ਪਿੰਡ ਦਾ ਨਾਂਅ ਚਮਕਾਇਆ ਹੈ | ਭਾਈ ਜਸਵੀਰ ਸਿੰਘ ਮਾਣੂੰਕੇ ਨੇ ਅਖਾੜੇ ਦੇ ਸਮੂਹ ਜੁਝਾਰੂਆਂ ਨੂੰ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸਨਮਤੀ ਸਕੂਲ ਦੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ਬੀਬੀ ਬਲਜੀਤ ਕੌਰ ਪੋਨਾ ਨੇ ਵੋਟਰਾਂ ਦਾ ਕੀਤਾ ਧੰਨਵਾਦ
Ad Position 24