ਰਾਏਕੋਟ, 22 ਦਸੰਬਰ (ਸੁਸ਼ੀਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਭੈਣੀ ਬੜਿੰਗਾਂ ਦੇ ਸਾਬਕਾ ਸਰਪੰਚ ਸ. ਜਗਜੀਤ ਸਿੰਘ ਬੜਿੰਗ (ਜੱਗਾ ਸਰਪੰਚ) ਦਾ ਬੀਤੀ 17 ਦਸੰਬਰ ਨੂੰ ਅਚਾਨਕ ਦਿਹਾਂਤ ਹੋ ਗਿਆ | ਉਹ 62 ਵਰਿ੍ਹਆਂ ਦੇ ਸਨ | ਉਨ੍ਹਾਂ ਦੀ ਇਸ ਬੇਵਕਤੀ ਮੌਤ 'ਤੇ ਹਲਕੇ ਦੇ ਕਾਂਗਰਸੀ ਆਗੂਆਂ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸਵ: ਜਗਜੀਤ ਸਿੰਘ ਬੜਿੰਗ ਸਾਬਕਾ ਵਿਧਾਇਕ ਸਵ: ਹਰਮੋਹਿੰਦਰ ਸਿੰਘ ਦੇ ਕਰੀਬੀਆਂ ਵਿਚੋਂ ਇਕ ਸਨ | ਉਨ੍ਹਾਂ ਦੇ ਇਸ ਬੇਵਕਤੀ ਅਕਾਲ ਚਲਾਣੇ ਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਤਲਵੰਡੀ, ਡਾ. ਟੀ.ਪੀ ਸਿੰਘ, ਡਾਕਟਰ ਸੁਖਦੀਪ ਸਿੰਘ ਢਿੱਲੋਂ, ਜਗਤਾਰ ਸਿੰਘ ਬੜਿੰਗ, ਠੇਕੇਦਾਰ ਬਾਵਾ ਸਿੰਘ ਗਿੱਲ, ਸਾਬਕਾ ਕੌਂਸਲਰ ਬਲਬੀਰ ਸਿੰਘ, ਕਿ੍ਸ਼ਨ ਕੁਮਾਰ ਮਿੱਤਲ, ਦਰਸ਼ਨ ਸਿੰਘ ਲੱਖਾ, ਜਗਰੂਪ ਸਿੰਘ ਲੱਖਾ, ਡਾਕਟਰ ਚਰਨ ਸਿੰਘ, ਜਸਵੰਤ ਸਿੰਘ ਪੱਪੂ ਜਗਜੀਤ ਸਿੰਘ ਬਸਰਾਵਾਂ, ਭਜਨ ਸਿੰਘ, ਠੇਕੇਦਾਰ ਧਰਮਪਾਲ ਕਾਕਾ ਨੇ ਬੜਿੰਗ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |