28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰੁਪਿੰਦਰ ਸਿੰਘ ਕਾਕਨ ਸੇਖੋਂ ਨੂੰ ਸੈਂਕੜੇ ਲੋਕਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਈ

Ad Position 21
No active advertisement
ਅਜੀਤ ਡੈਸਕ 23-12-2025
ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਰਨੇਕ ਨਗਰ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਾਲੇ ਰੁਪਿੰਦਰ ਸਿੰਘ ਉਰਫ਼ ਕਾਕਨ ਸੇਖੋਂ ਅਕਾਲ ਚਲਾਣਾ ਕਰ ਗਏ | ਸ਼ਮਸ਼ਾਨਘਾਟ ਮੰਡੀ ਮੁੱਲਾਂਪੁਰ ਵਿਖੇ ਰੁਪਿੰਦਰ ਸਿੰਘ ਦੇ ਸਸਕਾਰ ਸਮੇਂ ਚਿਖਾ ਨੂੰ ਅਗਨੀ ਉਸ ਦੇ ਸਪੁੱਤਰ ਸੰਦੀਪ ਸਿੰਘ ਸੇਖੋਂ ਅਤੇ ਧੀਆਂ ਵਲੋਂ ਦਿੱਤੀ ਗਈ | ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਦੇ ਟਰੱਸਟੀ ਅਤੇ ਗੁਰਦੁਆਰਾ ਬਾਬਾ ਨੱਥੂ ਜੀ ਸ਼ਹੀਦ ਦਾਖਾ ਦੇ ਪ੍ਰਬੰਧਕਾਂ ਵਿਚ ਮੈਂਬਰ ਰੁਪਿੰਦਰ ਸਿੰਘ ਦੇ ਸਸਕਾਰ ਸਮੇਂ ਸੇਖੋਂ ਪਰਿਵਾਰ, ਦੂਰ-ਨੇੜਿਓ ਰਿਸ਼ਤੇਦਾਰ, ਸੇਖੋਂ ਦੀ ਮਿੱਤਰਤਾ ਵਾਲੇ ਵਿਸ਼ਾਲ ਦਾਇਰੇ ਨਾਲ ਜੁੜੇ ਲੋਕ ਰੰਗਲੇ ਸੱਜਣ ਦੇ ਅੰਤਿਮ ਦਰਸ਼ਨਾਂ ਲਈ ਜੁੜੇ | ਸਸਕਾਰ ਸਮੇਂ ਗੁਰਮਤਿ ਭਵਨ ਦੇ ਮੁੱਖ ਪ੍ਰਬੰਧਕ ਡਾ: ਅਮਰਪ੍ਰੀਤ ਸਿੰਘ ਦਿਓਲ, ਰਣਜੀਤ ਸਿੰਘ ਸਿੱਧੂ, ਡਾ: ਸੁਖਦੇਵ ਸਿੰਘ ਧਾਲੀਵਾਲ, ਅਵਤਾਰ ਸਿੰਘ ਸੇਖੋਂ, ਮਨੀਸ਼ ਜੈਨ, ਕੰਵਰਦੀਪ ਸਿੰਘ ਧੰਨਾ ਸਿੱਧੂ, ਸਾਰੇ ਟਰੱਸਟੀ, ਸੁਖਦੇਵ ਸਿੰਘ ਚੱਕ, ਚਮਕੌਰ ਸਿੰਘ ਹਸਨਪੁਰ, ਅਮਰਜੀਤ ਸਿੰਘ ਮੁੱਲਾਂਪੁਰ, ਹਰਬੀਰ ਸਿੰਘ ਇਯਾਲੀ, ਤੇਜਿੰਦਰ ਸਿੰਘ ਨਾਗੀ, ਹਰਭਿੰਦਰ ਸਿੰਘ ਸਹੌਲੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਅਮਿਤ ਕੁਮਾਰ ਹਨੀ, ਪਿ੍ਤਪਾਲ ਸਿੰਘ ਸੇਖੋਂ, ਪ੍ਰੇਮ ਸਿੰਘ ਬਾਸੀਆਂ ਬੇਟ, ਰਵਿੰਦਰ ਸਿੰਘ ਰਾਜੂ, ਦਵਿੰਦਰ ਸਿੰਘ ਗਿੱਲ ਮੁੱਲਾਂਪੁਰ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਚਰਨਜੀਤ ਸਿੰਘ ਚੱਕ ਕਲਾਂ, ਜਗਦੇਵ ਸਿੰਘ ਚੱਕ ਕਲਾਂ, ਬਚਿੱਤਰ ਸਿੰਘ ਚੱਕ ਕਲਾਂ, ਡਾ: ਕੁਲਵੰਤ ਸਿੰਘ, ਸਰਪੰਚ ਬਲਵਿੰਦਰ ਸਿੰਘ ਪਮਾਲ, ਬਲਜਿੰਦਰ ਸਿੰਘ ਬਾਸੀ, ਗੁਰਪ੍ਰੀਤ ਸਿੰਘ ਮੰਡਿਆਣੀ, ਜਗਤਾਰ ਸਿੰਘ ਧਾਲੀਵਾਲ, ਕੌਂਸਲਰ ਜਬਰਜੰਗ ਸਿੰਘ ਸੇਖੋਂ, ਮੇਜਰ ਸਿੰਘ ਦੇਤਵਾਲ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਆੜ੍ਹਤੀ ਸਤਵੰਤ ਸਿੰਘ ਸੇਖੋਂ, ਤੇਜਿੰਦਰ ਸਿੰਘ ਕਾਕੂ, ਜਸਵੀਰ ਸਿੰਘ ਜੱਸੀ, ਜਗਦੀਪ ਸਿੰਘ ਬਿੱਟੂ ਭੱਠਾਧੂਹਾ, ਪਰਮਜੀਤ ਸਿੰਘ ਦਾਖਾ, ਕੁਲਵੰਤ ਸਿੰਘ ਨੱਥੋਵਾਲ, ਕੁਲਦੀਪ ਸਿੰਘ ਬੋਪਾਰਾਏ, ਸੁਖਵੰਤ ਸਿੰਘ ਮੋਹੀ, ਹਰਬੰਸ ਸਿੰਘ ਗਾਲੀ ਚੱਕ ਕਲਾਂ, ਤੇਜਿੰਦਰ ਸਿੰਘ ਮਾਹਲ, ਸੈਂਕੜੇ ਹੋਰਨਾਂ ਨੇ ਸੇਖੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸ਼ਹੀਦਾਂ ਸੁਧਾਰ ਵਿਖੇ 7 ਰੋਜ਼ਾ ਮੈਡੀਕਲ ਕੈਂਪ ਸ਼ੁਰੂ ਅਗਲੀ ਖ਼ਬਰ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਏਗੀ 26 ਨੂੰ
Ad Position 24