ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਦੁਆਰਾ ਮਨਰੇਗਾ ਕਾਨੂੰਨ ਨੂੰ ਬਦਲਣ ਵਾਲਾ ਬਿੱਲ ਲੋਕ ਸਭਾ ਵਿਚ ਪਾਸ ਕਰਕੇ ਇਸਦਾ ਨਾਮ ਬਦਲ ਕੇ ਵਿਕਸਿਤ ਭਾਰਤ ਗਾਰੰਟੀ ਰੁਜਗਾਰ ਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਰੱਖੇ ਜਾਣ ਦੇ ਵਿਰੋਧ ਵਿਚ ਭਾਈ ਲਾਲੋ ਲੋਕ ਮੰਚ ਪੰਜਾਬ ਨਾਲ ਜੁੜੇ ਮਨਰੇਗਾ ਅਧਿਕਾਰ ਅੰਦੋਲਨ ਦੇ ਕਾਰਕੁੰਨਾਂ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਰਲ ਕੇ ਪਿੰਡ ਰੁੜਕਾ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਜਲਾਇਆ ਗਿਆ | ਪਿੰਡ ਰੁੜਕਾ ਵਿਖੇ ਸਰਪੰਚ ਜਗਜੀਤ ਸਿੰਘ, ਮੇਟ ਸਰਬਜੀਤ ਕੌਰ, ਮੇਟ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਰੋਸ ਇਕੱਤਰਤਾ ਸਮੇਂ ਮਨਰੇਗਾ ਅਧਿਕਾਰ ਅੰਦੋਲਨ ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ, ਪ੍ਰਕਾਸ ਸਿੰਘ ਹਿੱਸੋਵਾਲ, ਅਮਰਜੀਤ ਸਿੰਘ ਹਿਮਾਂਯੂੰਪੁਰਾ, ਸਤਨਾਮ ਸਿੰਘ ਰਾਏਕੋਟ ਉਚੇਚਾ ਪਹੁੰਚੇ | ਮਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਸਮੇਂ ਪ੍ਰਕਾਸ ਸਿੰਘ ਹਿੱਸੋਵਾਲ ਨੇ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ 44 ਕਿਰਤ ਕਾਨੂੰਨਾਂ ਨੂੰ 4 ਕੋਡ ਬਣਾਏ, ਹੁਣ ਮਨਰੇਗਾ ਕਾਨੂੰਨ ਦਾ ਨਾਮ ਬਦਲ ਕੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ | ਬੁਲਾਰਿਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਸਮੇਂ ਹਰਪਾਲ ਕੌਰ, ਪੰਚ ਸੁਖਵਿੰਦਰ ਸਿੰਘ ਗੋਰਖਾ, ਪੰਚ ਕੁਲਦੀਪ ਸਿੰਘ ਦੀਪਾ, ਅਮਰਜੀਤ ਕੌਰ ਬਲਜੀਤ ਕੌਰ, ਹਰਜਿੰਦਰ ਕੌਰ ਮਨਪ੍ਰੀਤ ਕੌਰ, ਮਨਜੀਤ ਕੌਰ, ਹੋਰ ਮੌਜੂਦ ਸਨ |