28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਲੜਕੀਆਂ ਨੇ ਰੱਸਾਕਸ਼ੀ 'ਚ ਪੰਜਾਬ ਪੱਧਰ 'ਤੇ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 23-12-2025
ਰਾਏਕੋਟ, 22 ਦਸੰਬਰ (ਬਲਵਿੰਦਰ ਸਿੰਘ ਲਿੱਤਰ)-69ਵੀਂਆਂ ਪੰਜਾਬ ਪੱਧਰੀ ਰੱਸਾਕਸੀ ਅੰਡਰ-17 (ਲੜਕੀਆਂ) ਦਾ ਟੂਰਨਾਮੈਂਟ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੀ ਨੁਮਾਇੰਦਗੀ ਕਰਦਿਆਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ ਖਿਡਾਰਨਾਂ ਨੇ ਇਕ ਵਾਰ ਫਿਰ ਆਪਣੇ ਇਤਿਹਾਸ ਨੂੰ ਦੁਹਰਾਇਆ ਅਤੇ ਪੰਜਾਬ ਦੇ 23 ਜ਼ਿਲਿ੍ਹਆਂ ਨੂੰ ਪਛਾੜਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਰੱਸਾਕਸੀ ਟੀਮ ਵਿਚ ਨਵਜੋਤ ਕੌਰ ਜਲਾਲਦੀਵਾਲ, ਸਿਮਰਨ ਕੌਰ ਚੀਮਾ, ਜੈਸਮੀਨ ਕੌਰ ਧਨੇਰ, ਖੁਸ਼ਪ੍ਰੀਤ ਕੌਰ ਫੇਰੂਰਾਈ, ਤਰਨਪ੍ਰੀਤ ਕੌਰ ਧੂਰਕੋਟ, ਮਨਵੀਰ ਕੌਰ ਸੂਜਾਪੁਰ, ਮਨਵੀਰ ਕੌਰ ਬੱਸੀਆਂ, ਕੁਲਵੀਰ ਕੌਰ ਅਤੇ ਖੁਸ਼ਪ੍ਰੀਤ ਕੌਰ ਦੇਹੜਕਾ ਸ਼ਾਮਿਲ ਸਨ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਤੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਮੈਡਮ ਵੀਰ ਕੌਰ ਬੱਸੀਆਂ ਤੇ ਜਸਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਮੈਡਮ ਵੀਰਾ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਪਰਮਿੰਦਰ ਕੌਰ ਰਾਏਕੋਟ, ਜਗਰੂਪ ਸਿੰਘ ਚਚਰਾੜੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਂਸ ਤੇ ਸੰਮਤੀ ਜ਼ੋਨ ਜੇਤੂ ਲਾਲੀ ਦਾ ਦੇਤਵਾਲ 'ਚ ਸਨਮਾਨ ਅਗਲੀ ਖ਼ਬਰ ਮਨਰੇਗਾ ਕਾਨੂੰਨ ਦਾ ਨਾਂਅ ਬਦਲਣ ਦੇ ਵਿਰੋਧ 'ਚ ਰੁੜਕਾ ਵਿਖੇ ਮਨਰੇਗਾ ਮਜ਼ਦੂਰਾਂ ਨੇ ਕੇਂਦਰ ਦਾ ਪੁਤਲਾ ਜਲਾਇਆ
Ad Position 24