28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਂਸ ਤੇ ਸੰਮਤੀ ਜ਼ੋਨ ਜੇਤੂ ਲਾਲੀ ਦਾ ਦੇਤਵਾਲ 'ਚ ਸਨਮਾਨ

Ad Position 21
No active advertisement
ਅਜੀਤ ਡੈਸਕ 23-12-2025
ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਅਧੀਨ ਬਲਾਕ ਮੁੱਲਾਂਪੁਰ ਨਾਲ ਜੁੜੇ ਪੰਚਾਇਤ ਸੰਮਤੀ ਜ਼ੋਨ ਬਸੈਮੀ ਤੋਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦੀ ਹਮਾਇਤ ਜੇਤੂ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਲਾਲੀ ਅਤੇ ਪੁੜੈਣ ਜ਼ੋਨ ਲਈ ਆਜ਼ਾਦ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਦਾ ਜ਼ੋਨ ਅਧੀਨ ਪਿੰਡ ਦੇਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਹੋਇਆ | ਸਾਦੇ ਸਮਾਰੋਹ ਵਿਚ ਉਚੇਚਾ ਪਹੁੰਚੇ ਮਨਪ੍ਰੀਤ ਸਿੰਘ ਇਯਾਲੀ ਨੇ ਬਸੈਮੀ ਜ਼ੋਨ ਅਧੀਨ ਦੇਤਵਾਲ, ਗਹੌਰ, ਈਸੇਵਾਲ, ਬੀਰਮੀ, ਬਸੈਮੀ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਲਈ ਗੁਰਮੀਤ ਸਿੰਘ ਅਤੇ ਸੰਮਤੀ ਮੈਂਬਰ ਲਖਵਿੰਦਰ ਸਿੰਘ ਨੂੰ ਜਿਤਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਗੁਰਮੀਤ ਸਿੰਘ ਹਾਂਸ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਨਾਲ ਨੇੜਤਾ ਅਤੇ ਹਲਕੇ ਅੰਦਰ ਸੇਵਾ ਦੇ ਜਜ਼ਬੇ ਨੂੰ ਲੈ ਕੇ ਉਹ ਕੈਨੇਡਾ ਤੋਂ ਭਾਰਤ ਆ ਗਿਆ | ਹਾਂਸ ਨੇ ਕਿਹਾ ਕਿ ਇਸ ਜਿੱਤ ਲਈ ਮੇਰੇ ਸਪੋਰਟਰਾਂ ਅਤੇ ਵੋਟਰਾਂ ਦਾ ਰਿਣੀ ਹਾਂ, ਅਗਲੇ 5 ਸਾਲ ਤੱਕ ਪੰਚਾਇਤਾਂ ਰਾਹੀਂ ਵਿਕਾਸ ਦੀ ਕੋਈ ਕਸਰ ਬਾਕੀ ਨਹੀਂ ਰਹੇਗੀ | ਸਾਬਕਾ ਸਰਪੰਚ ਲਖਵੀਰ ਸਿੰਘ ਮਾਹਲ, ਜਸਵੀਰ ਸਿੰਘ ਬੇਪ੍ਰਵਾਹ, ਗੁਰਬਚਨ ਸਿੰਘ ਬੀਰਮੀ, ਮਹਾਂ ਸਿੰਘ ਸੇਖੋਂ, ਪੁਸ਼ਪਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਢਿੱਲੋਂ, ਅਜੀਤ ਸਿੰਘ, ਪੰਚ ਜਗਪਾਲ ਸਿੰਘ ਗਿੱਲ, ਤਾਰਾ ਸਿੰਘ ਸੇਖੋਂ, ਮਨਮੋਹਣ ਸਿੰਘ ਮਾਹਲ, ਲਾਲੀ ਗਹੌਰ, ਬਲਵਿੰਦਰ ਸਿੰਘ ਗਹੌਰ, ਸੁਖਦੇਵ ਸਿੰਘ ਗਹੌਰ, ਦਾਰਾ ਸਿੰਘ ਮਾਹਲ, ਬਿੰਦਰ ਸਿੰਘ ਮਾਹਲ, ਪਿੰਦਰ ਸਿੰਘ ਸੇਖੋਂ, ਭਿੰਦਰ ਸਿੰਘ ਢਿੱਲੋਂ, ਜਥਦਾਰ ਮਹਿੰਦਰ ਸਿੰਘ ਗਹੌਰ, ਹੋਰਨਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਅਤੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਦੇ ਨਾਂਅ 'ਤੇ ਮਾਰੀ ਜਾ ਰਹੀ ਠੱਗੀ ਦੀ ਪੋਲ ਕਿਸਾਨ ਯੂਨੀਅਨ ਨੇ ਖੋਲ੍ਹੀ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਲੜਕੀਆਂ ਨੇ ਰੱਸਾਕਸ਼ੀ 'ਚ ਪੰਜਾਬ ਪੱਧਰ 'ਤੇ ਮੱਲਾਂ ਮਾਰੀਆਂ
Ad Position 24